ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ  ਬਾਦਲ ਕਲੋਨੀ ਦਾ ਦੌਰਾ ਕੀਤਾ

0

ਫਾਜ਼ਿਲਕਾ, 7 ਸਤੰਬਰ 2024 : ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਤਹਿਤ ਹੋ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਆਪਣੇ ਹਲਕੇ ਦੇ ਬਾਦਲ ਕਲੋਨੀ ਬਣੇ ਵਾਲਮੀਕਿ ਧਰਮਸ਼ਾਲਾ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਲੋਕਾਂ ਦੀ ਮੁਸ਼ਕਿਲਾ ਸੁਣੀਆਂ ਤੇ ਲੋਕਾਂ ਨੂੰ ਵਿਸ਼ਵਾਸ ਦਿਲਾਇਆ ਕਿ ਉਨ੍ਹਾਂ ਦੀ ਸਾਰੀਆਂ ਸਮਸਿਆਵਾ ਦਾ ਸਮਾਥਾਨ ਹੋ ਜਾਵੇਗਾ।

ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਦੇ ਸਰਵ ਪੱਖੀ ਵਿਕਾਸ ਲਈ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਹਰੇਕ ਸ਼ਹਿਰ ਵਿੱਚ ਵਿਕਾਸ ਕਾਰਜਾਂ ਲਈ ਭਾਰੀ ਫੰਡ ਜਾਰੀ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਪ੍ਰਾਪਤ ਫੰਡਾ ਦੇ ਅਧਾਰ ਤੇ ਵਿਕਾਸ ਕਾਰਜ ਨੂੰ ਸ਼ਮੇ ਸਿਰ ਪੂਰਾ ਕੀਤਾ ਜਾਵੇਗਾ।

ਇਸ ਮੌਕੇ ਉਹਨਾਂ ਦੇ ਨਾਲ ਐਮਸੀ ਸ਼ਾਮ ਲਾਲ ਗਾਧੀ, ਸੰਦੀਪ ਚਲਾਣਾ ਸਾਬਕਾ ਗਾਧੀ, ਜਨਕਰਾਜ ਭੱਟੀ, ਰਾਜ ਅਹੁਜਾ ਬਲਾਕ ਪ੍ਰਧਾਨ, ਬੱਬੂ ਚੇਤੀਵਾਲਾ ਬਲਾਕ ਪ੍ਰਧਾਨ, ਅਲਕਾ ਜਨੇਜਾ ਬਲਾਕ ਪ੍ਰਧਾਨ, ਸੁਨੀਲ ਸੈਨੀ, ਭਜਨ ਲਾਲ ਕੰਬੋਜ ਆਦਿ ਹਾਜਰ ਸਨ।

About The Author

Leave a Reply

Your email address will not be published. Required fields are marked *