ਬਾਰਿਸ਼ ਦਾ ਮੌਸਮ ਹੋਣ ਕਾਰਨ ਬਲਾਕ ਅਰਨੀਵਾਲਾ ਸੇ਼ਖ ਸੁਭਾਨ ਅਤੇ ਅਬੋਹਰ ਦੇ ਟੂਰਨਾਮੈਂਟ ਮਿਤੀ 08 ਸਤੰਬਰ 2024 ਤੋ 10 ਸਤੰਬਰ 2024 ਤੱਕ ਕਰਵਾਏ ਜਾਣਗੇ
ਫਾਜ਼ਿਲਕਾ, 4 ਸਤੰਬਰ 2024 : ਪੰਜਾਬ ਸਰਕਾਰ,ਖੇਡਾਂ ਦੇ ਪੱਧਰ ਨੂੰ ਉੱਚਾ—ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਖੇਡ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ। ਇਹ ਜਾਣਕਾਰੀ ਸ੍ਰੀ ਰੁਪਿੰਦਰ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ ਫਾਜਿਲਕਾ ਵੱਲੋ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਸਬੰਧੀ ਬਲਾਕ ਪੱਧਰੀ ਮੁਕਾਬਲੇ ਦਾ 05 ਸਤੰਬਰ ਤੋ ਸ਼ੁਰੂ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਰਿਸ਼ ਦਾ ਮੌਸਮ ਹੋਣ ਕਾਰਨ ਬਲਾਕ ਅਰਨੀਵਾਲਾ ਸੇ਼ਖ ਸੁਭਾਨ ਅਤੇ ਅਬੋਹਰ ਦੇ ਬਲਾਕ ਪੱਧਰੀ ਟੂਰਨਾਮੈਂਟ 08 ਸਤੰਬਰ 2024 ਤੋ 10 ਸਤੰਬਰ 2024 ਤੱਕ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ “ਖੇਡਾਂ ਵਤਨ ਪੰਜਾਬ ਦੀਆਂ” ਲੜੀ ਤਹਿਤ ਬਲਾਕ ਪੱਧਰੀ ਖੇਡ ਜਿਲ੍ਹਾ ਫਾਜਿਲਕਾ ਦੇ ਬਲਾਕ ਫਾਜਿਲਕਾ, ਜਲਾਲਾਬਾਦ ਅਤੇ ਖੂਈਆ ਸਰਵਰ ਦੇ ਬਲਾਕ ਟੂਰਨਾਮੈਂਟ ਮੁਕਾਬਲੇ ਮਿਤੀ 05 ਸਤੰਬਰ 2024 ਤੋ 08 ਸਤੰਬਰ 2024 ਤੱਕ ਕਰਵਾਏ ਜਾ ਰਹੇ ਹਨ। ਖੇਡ ਵੈਨਿਊ, ਗੇਮਾਂ ਦੇ ਸ਼ਡਿਊਲ ਸਬੰਧੀ ਅਤੇ ਹੋਰ ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਕਰਮਚਾਰੀ ਸ੍ਰੀ ਅਰੁਣ ਕੁਮਾਰ ਜਿਨ੍ਹਾਂ ਦਾ ਮੋ: ਨੰ: 96466—06690 ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪ੍ਰੋਫਾਰਮਾ ਇਸ ਦਫਤਰ ਪਾਸੋ ਦਫਤਰੀ ਕੰਮ ਵਾਲੇ ਦਿਨ ਮੁਫਤ ਪ੍ਰਾਪਤ ਕੀਤਾ ਜਾ ਸਕਦਾ ਹੈ।