ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ

0

– ਇਸ ਪਰਿਵਾਰ ਨੂੰ ਦੁੱਖ ਦੀ ਘੜੀ ਚੋਂ ਬਾਹਰ ਕੱਢਣ ਲਈ ਪੰਜਾਬ ਪੁਲਿਸ ਪ੍ਰਸੰਸਾ ਦੀ ਪਾਤਰ

ਪਠਾਨਕੋਟ, 31 ਅਗਸਤ 2024 : ਬੀਤੇ ਕੱਲ ਨੂੰ ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ 6 ਸਾਲ ਦੇ ਬੇਟੇ ਮਾਹਿਰ ਨੂੰ ਕੂਝ ਲੋਕਾਂ ਵੱਲੋਂ ਉਸ ਸਮੇਂ ਕਿਡਨੇਪ ਕਰ ਲਿਆ ਗਿਆ ਸੀ ਜਦੋਂ ਬੱਚਾ ਸਕੂਲ ਤੋਂ ਪੜ ਕੇ ਘਰ ਵਾਪਸ ਆ ਰਿਹਾ ਸੀ ਪਰ ਪੰਜਾਬ ਪੁਲਿਸ ਵੱਲੋਂ ਬਹੁਤ ਮਿਹਨਤ ਸਦਕਾ ਕਿਡਨੇਪ ਕੀਤੇ ਬੱਚੇ ਦੀ ਤਲਾਸ ਕੀਤੀ ਗਈ ਅਤੇ ਦੋਸੀਆਂ ਨੂੰ ਗਿਰਫਤਾਰ ਕੀਤਾ ਗਿਆ, ਇਸ ਕਾਰਜ ਦੇ ਲਈ ਜਿਲ੍ਹਾ ਪਠਾਨਕੋਟ ਦੀ ਪੁਲਿਸ ਪ੍ਰਸੰਸਾਂ ਦੀ ਪਾਤਰ ਹੈ।

ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਸਾਹ ਕਲੋਨੀ ਵਿਖੇ ਬਾਦਲ ਭੰਡਾਰੀ ਦੇ ਨਿਵਾਸ ਸਥਾਨ ਤੇ ਪਹੁੰਚ ਕੇ ਬਾਦਲ ਪਰਿਵਾਰ ਨੂੰ ਮਿਲਣ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸਤੀਸ ਮਹਿੰਦਰੂ ਚੇਅਰਮੈਨ ਦ ਹਿੰਦੂ ਕੋਪਰੇਟਿਵ ਬੈਂਕ ਪਠਾਨਕੋਟ, ਜਿਲ੍ਹਾ ਸਕੱਤਰ ਸੋਰਭ ਬਹਿਲ, ਐਡਵੋਕੇਟ ਰਮੇਸ ਚੰਦ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ  ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ।

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਬੀਤੇ ਦਿਨ ਦੇ ਦੋਰਾਨ ਭੰਡਾਰੀ ਪਰਿਵਾਰ ਜਿਸ ਦੁੱਖ ਦੀ ਘੜੀ ਵਿੱਚੋਂ ਗੁਜਰਿਆ ਹੈ ਅਤੇ ਉਸ ਤੋਂ ਬਾਅਦ ਜਿਲ੍ਹਾ ਪਠਾਨਕੋਟ ਦੀ ਪੰਜਾਬ ਪੁਲਿਸ ਵੱਲੋਂ ਕੀਤੇ ਉਪਰਾਲੇ ਸਦਕਾ ਅੱਜ ਭੰਡਾਰੀ ਪਰਿਵਾਰ ਦੁੱਖ ਦੀ ਘੜੀ ਚੋਂ ਬਾਹਰ ਆਇਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਨੂੰ ਪਠਾਨਕੋਟ ਦੇ ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ 6 ਸਾਲ ਦੇ ਬੇਟੇ ਮਾਹਿਰ ਨੂੰ ਕਿਡਨੇਪ ਕਰ ਲਿਆ ਗਿਆ ਸੀ ਅਤੇ ਇਸ ਘਟਨਾ ਦੋਰਾਨ ਮਾਹਿਰ ਦੀ ਭੈਣ ਜੋ ਕਿ ਉਸ ਦੇ ਨਾਲ ਹੀ ਸਕੂਲ ਤੋਂ ਵਾਪਸ ਆ ਰਹੀ ਸੀ ਅਤੇ ਉਸ ਨੇ ਵੀ ਜਦੋਂ ਜਹਿਦ ਕੀਤੀ। ਖੁਸੀ ਦੀ ਗੱਲ ਹੈ ਕਿ ਮਾਹਿਰ ਸਹੀ ਸਲਾਮਤ ਅਪਣੇ ਘਰ ਵਾਪਸ ਆ ਗਿਆ ਹੈ। ਅੱਜ ਉਨ੍ਹਾਂ ਵੱਲੋਂ ਭੰਡਾਰੀ ਪਰਿਵਾਰ ਅਤੇ ਮਾਹਿਰ ਨਾਲ ਮਿਲਿਆ ਗਿਆ ਅਤੇ ਗੱਲਬਾਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਅੰਦਰ ਅਪਰਾਧ ਕਰਨ ਵਾਲੇ ਕਿਡਨੇਪਰ ਅਜਿਹੇ ਲੋਕ ਜਿਨ੍ਹਾਂ ਵਿੱਚ ਨਾ ਤਾਂ ਕੋਈ ਇਨਸਾਨੀਅਤ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਦਾ ਡਰ ਹੈ ਜੋ ਅਜਿਹੀਆਂ ਘਟਨਾਵਾਂ ਨੂੰ ਕਰਦੇ ਹਨ। ਅਜਿਹੇ ਲੋਕਾਂ ਨੂੰ ਕਾਨੂੰਨ ਦੇ ਅਨੁਸਾਰ ਸਖਤ ਤੋਂ ਸਖਤ ਕਾਨੂੰਨੀ ਸਜਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਅੰਦਰ ਕੋਈ ਵੀ ਅਪਰਾਧੀ ਅਜਿਹੀ ਘਟਨਾ ਕਰਨ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਅੰਤ ਵਿੱਚ ਫਿਰ ਤੋਂ ਪੰਜਾਬ ਪੁਲਿਸ ਵੱਲੋਂ ਕੀਤੇ ਕਾਰਜਾਂ ਦੀ ਪ੍ਰਸੰਸਾ ਕੀਤੀ ।

About The Author

Leave a Reply

Your email address will not be published. Required fields are marked *

error: Content is protected !!