ਡਿਪਟੀ ਕਮਿਸ਼ਨਰ ਵੱਲੋਂ ਬਾਹਮਣੀ ਵਾਲਾ ਰੋਡ ਬਾਜ਼ਾਰ ਜਲਾਲਾਬਾਦ ਤੇ ਲੱਗੀਆਂ ਨਜ਼ਾਇਜ਼ ਦੁਕਾਨਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਦੀ ਕੀਤੀ ਚੈਕਿੰਗ

– ਸਬੰਧਿਤ ਵਿਭਾਗਾਂ ਨੂੰ ਬਣਦੀ ਕਾਰਵਾਈ ਦੇ ਦਿੱਤੇ ਨਿਰਦੇਸ਼
ਫਾਜ਼ਿਲਕਾ, 31 ਅਗਸਤ 2024 : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਲਾਲਾਬਾਦ ਸਹਿਰ ਦੇ ਬਾਹਮਣੀ ਵਾਲਾ ਰੋਡ ਬਾਜ਼ਾਰ ਤੇ ਲੱਗੀਆਂ ਨਜਾਇਜ਼ ਦੁਕਾਨਾਂ ਤੇ ਰੇਹੜੀ ਫੜ੍ਹੀ ਵਾਲਿਆ ਦੀ ਚੈਕਿੰਗ ਕਰਕੇ ਸਬੰਧਿਤ ਵਿਭਾਗਾਂ ਨੂੰ ਬਣਦੀ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਐੱਸ.ਡੀ.ਐੱਮ ਸ. ਬਲਕਰਨ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਹਮਣੀ ਵਾਲਾ ਰੋਡ ਬਾਜ਼ਾਰ ਦੇ ਸੜਕਾਂ ਤੇ ਦੋਨਾਂ ਪਾਸਿਆਂ ਤੇ ਲੱਗੀਆਂ ਇਹ ਨਜਾਇਜ਼ ਦੁਕਾਨਾਂ ਤੇ ਰੇਹੜੀਆਂ ਨਾਲ ਟ੍ਰੈਫਿਕ ਦੀ ਵਿਵਸਥਾ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਦੁਕਾਨਾਂ ਦੇ ਅੰਦਰ ਹੀ ਸਮਾਨ ਵੇਚਿਆ ਜਾਵੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਪੈਦਾ ਨਾ ਹੋਵੇ।