ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ 6ਵੀਂ ਕਲਾਸ ਵਿੱਚ ਰਜਿਸਟ੍ਰੇਸਨ ਕਰਨ ਲਈ ਆਨ ਲਾਈਨ ਅਰਜੀਆਂ ਦੀ ਮੰਗ
ਪਠਾਨਕੋਟ, 29 ਅਗਸਤ 2024 : ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਦੇ ਪਿ੍ਰੰਸੀਪਲ ਡਾ. ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ 6 ਕਲਾਸ ਦੀ ਰਜਿਸਟ੍ਰੇਸਨ ਲਈ ਆਨ ਲਾਈਨ ਅਰਜੀਆਂ ਭਰਨ ਦੀ ਸੁਵਿਧਾ ਦਿੱਤੀ ਗਈ ਹੈ ਅਤੇ ਕੋਈ ਵੀ ਆਫ ਲਾਈਨ ਅਰਜੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੈਡ ਕੁਆਟਰ ਨੋਇਡਾ ਦੀ ਵੈਬਸਾਈਟ www.navodaya.gov.in ਅਤੇ Navodaya.gov.in/nvs/en/
ਉਨ੍ਹਾਂ ਦੱਸਿਆ ਕਿ ਸੈਸਨ 2024-25 ਦੋਰਾਨ ਪੰਜਵੀਂ ਕਲਾਸ ਦੇ ਵਿਦਿਆਰਥੀ ਜੋ ਕਿ ਜਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚ ਪੜ ਰਿਹਾ ਹੋਵੇ 6 ਕਲਾਸ ਵਿੱਚ ਰਜਿਸਟ੍ਰੇਸਨ ਕਰਨ ਦੇ ਲਈ ਆਨ ਲਾਈਨ ਅਰਜੀ ਭਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦਾ ਜਨਮ 1-5-1013 ਤੋਂ 31-7-2015 ਵਿੱਚ ਹੋਇਆ ਹੋਣਾ ਚਾਹੀਦਾ ਹੈ ਅਤੇ ਰਜਿਸਟ੍ਰੇਸਨ ਕਰਨ ਦੀ ਅੰਤਿਮ ਮਿਤੀ 16 ਅਗਸਤ 2024 ਹੈ। ਉਨ੍ਹਾਂ ਦੱਸਿਆ ਕਿ ਜੋ ਵਿਦਿਆਰਥੀ 6 ਵੀਂ ਕਲਾਸ ਦੇ ਲਈ ਰਜਿਸਟ੍ਰੇਸਨ ਕਰਦੇ ਹਨ ਉਨ੍ਹਾਂ ਦੀ ਪ੍ਰੀਖਿਆ 18 ਜਨਵਰੀ 2025 ਨੂੰ ਆਯੋਜਿਤ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਦੇ ਲਈ ਜਵਾਹਰ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ http://navodava.gov.in/nvs/