“ਸੁਲਾਂ ਤੇ ਸੋ ਰਿਹਾ ਹੈ, ਹਿੰਦ ਨੂੰ ਬਚਾਉਣ ਵਾਲਾ”, ਗੀਤਕਾਰ ਚਤਰ ਸਿੰਘ ਪਰਵਾਨਾ ਇਸ ਦੁਨੀਆਂ ਵਿੱਚ ਨਹੀਂ ਰਿਹਾ

0

– ਪ੍ਰੋਫੈਸਰ ਮੋਹਨ ਸਿੰਘ ਮੇਮੋਰੀਅਲ ਫਾਊਂਡੇਸ਼ਨ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਲੁਧਿਆਣਾ, 27 ਅਗਸਤ 2024 : ਪ੍ਰਸਿੱਧ ਗੀਤਕਾਰ ਅਤੇ ਆਪਣੀ ਕਲਮ ਰਾਹੀਂ ਸਮੇਂ-ਸਮੇਂ ਸਿਰ ਸਮਾਜ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਚੁੱਕਣ ਵਾਲੇ ਚਤਰ ਸਿੰਘ ਪਰਵਾਨਾ ਦੇ ਦੇਹਾਂਤ ਤੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਸਰਪਰਸਤ ਪ੍ਰੋਫੈਸਰ ਗੁਰਭਜਨ ਗਿੱਲ, ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ, ਸਾਬਕਾ ਪ੍ਰਧਾਨ ਪ੍ਰਗਟ ਸਿੰਘ, ਡਾ. ਨਿਰਮਲ ਜੋੜਾ, ਕੇ.ਕੇ ਬਾਵਾ ਆਦਿ ਵੱਲੋਂ ਇਸ ਮਹਾਨ ਸ਼ਖਸੀਅਤ ਨੂੰ ਯਾਦ ਕਰਦਿਆਂ, ਕਿਹਾ ਕਿ ਪਰਵਾਨਾ ਵੱਲੋਂ ਲਿਖਿਆ ਗਿਆ, ਗੀਤ “ਸੁਲਾਂ ਤੇ ਸੋ ਰਿਹਾ ਹੈ, ਹਿੰਦ ਨੂੰ ਬਚਾਉਣ ਵਾਲਾ” ਜਿਸਨੂੰ ਉੱਘੇ ਗਾਇਕ ਕੇ. ਦੀਪ ਵੱਲੋਂ ਗਾਇਆ ਗਿਆ ਸੀ, ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ।

ਇਸ ਮੌਕੇ ਉਹਨਾਂ ਨੇ ਵਿਛੁੜ ਚੁੱਕੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਿਆਂ ਕਿਹਾ ਕਿ ਸਵ. ਚਤਰ ਸਿੰਘ ਪਰਵਾਨਾ ਦੇ ਗੀਤ ਹਮੇਸ਼ਾ ਹੀ ਸਾਡੇ ਵਿੱਚ ਜਿਉਂਦੇ ਰਹਿਣਗੇ। ਜਿਨਾਂ ਵੱਲੋਂ ਲਿਖੇ ਗੀਤਾਂ  “ਮਿੱਤਰਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ”, “ਹੁਣ ਮੇਰੇ ਬਾਪੂ ਨੇ ਨਲਕੇ ਤੇ ਮੋਟਰ ਲਾ ਤੀ” ਵਰਗੇ ਕਈ ਗੀਤ ਅੱਜ ਵੀ ਲੋਕ ਗਾਉਂਦੇ ਹਨ।

About The Author

Leave a Reply

Your email address will not be published. Required fields are marked *

error: Content is protected !!