ਦੋਲਤਪੁਰ ਢਾਕੀ ਅੰਦਰ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਸੁਪਰ ਸਕਸਮ ਮਸੀਨ ਨਾਲ ਸੀਵਰੇਜ ਦੀ ਸਫਾਈ ਦੇ ਕਾਰਜ ਦਾ ਕੀਤਾ ਸੁਭਅਰੰਭ

0

– 1 ਕਰੋੜ ਰੁਪਏ ਖਰਚ ਕਰਕੇ ਸਿਟੀ ਪਠਾਨਕੋਟ ਅੰਦਰ ਕੀਤੀ ਜਾਵੇਗੀ ਸੀਵਰੇਜ ਦੀ ਸਫਾਈ

– ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਲਿਆ ਸੀਵਰੇਜ ਟ੍ਰੀਟਮੈਂਟ ਪਲਾਂਟ ਦੋਲਤਪੁਰ ਢਾਕੀ ਦਾ ਜਾਇਜਾ  

ਪਠਾਨਕੋਟ, 24 ਅਗਸਤ 2024 : ਲਗਾਤਾਰ ਪੰਜਾਬ ਅੰਦਰ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਪੰਜਾਬ ਦੇ ਵੱਖ ਵੱਖ ਵਰਗਾਂ ਦੇ ਵੱਖ ਵੱਖ ਸਵਾਲਾਂ ਨੂੰ ਹੱਲ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੱਜ ਪਠਾਨਕੋਟ ਸਿਟੀ ਅੰਦਰ ਸੁਪਰ ਸਕਸਮ ਮਸੀਨ ਦਾ ਸੀਵਰੇਜ ਦੀ ਸਫਾਈ ਦਾ ਕਾਰਜ ਵੀ ਬਹੁਤ ਵੱਡਾ ਕਾਰਜ ਹੈ, ਜਿਸ ਨਾਲ ਸਹਿਰ ਵਾਸੀਆਂ ਨੂੰ ਬਲਾਕ ਪਏ ਸੀਵਰੇਜ ਤੋਂ ਨਿਜਾਤ ਮਿਲੇਗੀ। ਇਹ ਪ੍ਰਗਟਾਵਾ ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਸਿਟੀ ਪਠਾਨਕੋਟ ਦੇ ਦੋਲਤਪੁਰ ਢਾਕੀ ਵਿਖੇ ਸੁਪਰ ਸਕਸਮ ਮਸੀਨ ਨਾਲ ਸੀਵਰੇਜ ਦੀ ਸਫਾਈ ਦਾ ਕਾਰਜ ਸੁਰੂ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਕੈਪਟਨ ਸੁਨੀਲ ਗੁਪਤਾ ਚੇਅਰਮੈਨ ਪੈਸਕੋ ਪੰਜਾਬ, ਵਿਕਾਸ ਸੈਣੀ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ, ਪੰਨਾ ਲਾਲ ਭਾਟੀਆ ਮੇਅਰ ਕਾਰਪੋਰੇਸਨ ਪਠਾਨਕੋਟ, ਕੌਂਸਲਰ ਵਿਕਰਮ ਸਿੰਘ ਵਿੱਕੂ, ਕੌਂਸਲਰ ਬਲਜੀਤ ਸਿੰਘ ਟਿੰਕੂ, ਚਰਨਜੀਤ ਸਿੰਘ ਹੈਪੀ ਕੌਂਸਲਰ  ਅਤੇ ਹੋਰ ਆਮ ਆਦਮੀ ਪਾਰਟੀ ਦੇ ਆਹੁਦੇਦਾਰ ਅਤੇ ਕਾਰਜਕਰਤਾ ਹਾਜਰ ਸਨ।

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਯੋਗ ਅਗਵਾਈ ਵਿੱਚ ਹਰੇਕ ਸਹਿਰ ਅੰਦਰ ਸਮੱਸਿਆਵਾਂ ਦੇ ਹੱਲ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ ਵਿਸੇਸ ਤੋਰ ਤੇ ਜਿਨ੍ਹਾਂ ਸਹਿਰਾਂ ਅੰਦਰ ਕਾਰਪੋਰੇਸਨਾਂ ਹਨ ਉੱਥੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੀਵਰੇਜ ਜਾਮ ਰਹਿੰਦੇ ਹਨ ਗੰਦਗੀ ਲੋਕਾਂ ਦੇ ਘਰ੍ਹਾਂ ਤੱਕ ਪਹੁੰਚ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਹੀ ਅੱਜ ਸਿਟੀ ਪਠਾਨਕੋਟ ਅੰਦਰ ਸੁਪਰ ਸਕਸਮ ਮਸੀਨ ਨਾਲ ਸੀਵਰੇਜ ਪੂਰੀ ਤਰ੍ਹਾਂ ਨਾਲ ਸਾਫ ਕਰਨ ਲਈ ਕਾਰਜ ਦਾ ਅਰੰਭ ਕੀਤਾ ਗਿਆ ਹੈ। ਜਿਸ ਦੇ ਨਾਲ ਸਿਟੀ ਪਠਾਨਕੋਟ ਦੇ ਲੋਕਾਂ ਨੂੰ ਗੰਦਗੀ ਤੋਂ ਕਾਫੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸੁਪਰ ਸਕਸਮ ਅਪਣੇ ਆਪ ਅੰਦਰ ਇੱਕ ਵਿਲੱਖਣ ਮਸੀਨ ਹੈ ਜੋ ਕਿ ਸੀਵਰੇਜ ਦੀ ਸਫਾਈ ਦੇ ਲਈ ਬਹੁਤ ਹੀ ਲਾਭਦਾਇਕ ਹੈ।

ਉਨ੍ਹਾਂ ਕਿਹਾ ਕਿ ਸੁਪਰ ਸਕਸਮ ਮਸੀਨ ਨਾਲ ਕੇਵਲ ਇੱਕ ਜਾਂ ਦੋ ਵਾਰਡ ਹੀ ਨਹੀਂ ਬਲਕਿ ਪੂਰੇ ਸਹਿਰ ਅੰਦਰ ਇੱਕ ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਮਸੀਨ ਨਾਲ ਸੀਵਰੇਜ ਦੀ ਸਫਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਧੁਨਿਕ ਤਕਨੀਕ ਨਾਲ ਤਿਆਰ ਕੀਤੀ ਗਈ ਸੁਪਰ ਸਕਸਮ ਮਸੀਨ ਜੋ ਕਿ ਵਿਸੇਸ ਤੋਰ ਤੇ ਸੀਵਰੇਜ ਦੀ ਸਫਾਈ ਦਾ ਕਾਰਜ ਤਸੱਲੀ ਬਖਸ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸੁਜਾਨਪੁਰ ਵਿਖੇ ਵੀ ਕਰੀਬ 34 ਕਰੋੜ ਰੁਪਏ ਖਰਚ ਕਰਕੇ ਸੀਵਰੇਜ ਟ੍ਰੀਟਮੈਂਟ ਅਤੇ ਮੇਨ ਸੀਵਰੇਜ ਲਾਈਨ ਦਾ ਨਿਰਮਾਣ ਕਾਰਜ ਸੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਰੋਟ ਜੈਮਲ ਸਿੰਘ ਵਿਖੇ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕਾਰਜ ਸੁਰੂ ਕੀਤਾ ਗਿਆ ਹੈ।

ਉਨ੍ਹਾਂ ਜਿਲ੍ਹਾਂ ਨਿਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕੁਦਰਤੀ ਜਲ ਸਰੋਤਾਂ ਅੰਦਰ ਗੰਦੇ ਪਾਣੀ ਨੂੰ ਮਿਲਾਉਂਣਾ ਵੀ ਇੱਕ ਜੁਰਮ ਹੈ ਇਸ ਲਈ ਜਿੱਥੇ ਵੀ ਕੁਦਰਤੀ ਜਲ ਸਰੋਤ ਅੰਦਰ ਅਗਰ ਗੰਦਾ ਪਾਣੀ ਜਾ ਰਿਹਾ ਹੈ ਤਾਂ ਇਸ ਤੋਂ ਗੁਰੇਜ ਕੀਤਾ ਜਾਵੈ। ਉਨ੍ਹਾਂ ਕਿਹਾ ਕਿ ਸਰਕਾਰ ਵੀ ਲਗਾਤਾਰ ਵਿਕਾਸ ਕਾਰਜ ਕਰ ਰਹੀ ਹੈ ਅਤੇ ਯੋਗ ਪ੍ਰਬੰਧ ਕਰ ਰਹੀ ਹੈ ਤਾਂ ਜੋ ਸੀਵਰੇਜ ਦਾ ਗੰਦਾ ਪਾਣੀ ਕੁਦਰਤੀ ਸਰੋਤਾਂ ਅੰਦਰ ਨਾ ਮਿਲ ਸਕੇ। ਇਸ ਮੋਕੇ ਤੇ ਉਨ੍ਹਾਂ ਵੱਲੋਂ ਸੀਵਰੇਜ ਟ੍ਰੀਟਮੇਂਟ ਪਲਾਂਟ ਦੋਲਤਪੁਰ ਦਾ ਦੋਰਾ ਵੀ ਕੀਤਾ ਗਿਆ ਅਤੇ ਜਾਇਜਾ ਲਿਆ ਗਿਆ।

About The Author

Leave a Reply

Your email address will not be published. Required fields are marked *

error: Content is protected !!