ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਅੱਖਰ ਸਾਹਿਤਕ ਮੈਗਜ਼ੀਨ ਦਾ ਲੋਕ-ਅਰਪਣ ਕੀਤਾ ਗਿਆ

0

ਅੰਮ੍ਰਿਤਸਰ, 22 ਅਗਸਤ 2024 : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਅੱਖਰ ਸਾਹਿਤਕ ਮੈਗਜ਼ੀਨ (ਅੰਕ ਸਤੰਬਰ-ਦਸੰਬਰ 2024) ਦਾ ਲੋਕ-ਅਰਪਣ ਕੀਤਾ ਗਿਆ। ਇਸ ਮੌਕੇ ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ, ਨੇ ਕਿਹਾ ਕਿ ਅੱਖਰ (ਸਾਹਿਤਕ ਮੈਗਜ਼ੀਨ) ਮੁੱਖ ਸੰਪਾਦਕ ਵਿਸ਼ਾਲ ਜੀ ਦੀ ਨਿਗਰਾਨੀ ਹੇਠ ਨਵੀਆਂ ਦਿਸ਼ਾਵਾਂ ਵੱਲ ਫੈਲ ਰਿਹਾ ਹੈ। ਉਹਨਾਂ ਕਿਹਾ ਕਿ ‘ਅੱਖਰ’ ਮੈਗਜ਼ੀਨ ਸਿਰਜਣਾ ਅਤੇ ਚਿੰਤਨ ਨਾਲ ਸੰਬੰਧਿਤ ਪਾਏਦਾਰ ਸਮਗਰੀ ਨਾਲ ਭਰਪੂਰ ਹੋਣ ਕਰਕੇ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨਾਂ ਵਿਚ ਆਪਣੀ ਵਿਲੱਖਣ ਪਛਾਣ ਰੱਖਦਾ ਹੈ। ਡਾ. ਮਨਮੋਹਨ ਸਿੰਘ (ਆਈ.ਪੀ.ਐੱਸ.) ਨੇ ਕਿਹਾ ਕਿ ‘ਅੱਖਰ’ ਮੈਗਜ਼ੀਨ ਆਪਣੇ ਵਿਰਸੇ ਦੀਆਂ ਅਮੀਰ ਪੈੜਾਂ ਉੱਤੇ ਚੱਲਦਾ ਹੋਇਆ ਮੁੱਖ ਸੰਪਾਦਕ ਵਿਸ਼ਾਲ ਦੇ ਹੱਥਾਂ ਵਿਚ ਠੀਕ ਦਿਸ਼ਾ ਵੱਲ ਪੁਲਾਂਘਾਂ ਪੁੱਟ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅੱਖਰ ਦੇ ਇਸ ਅੰਕ ਵਿੱਚੋਂ ਵਿਸ਼ਾਲ ਦੀ ਮਿਹਨਤ ਝਲਕਦੀ ਹੈ।

ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ ‘ਅੱਖਰ’ ਮੈਗਜ਼ੀਨ ਦੇ ਮਕਬੂਲ ਹੋਣ ਦਾ ਜਿਹੜਾ ਸੁਪਨਾ ਸ਼ਾਇਰ ਪ੍ਰਮਿੰਦਰਜੀਤ ਜੀ ਨੇ ਲਿਆ ਸੀ, ਉਸ ਸੁਪਨੇ ਨੂੰ ਮੁੱਖ ਸੰਪਾਦਕ ਵਿਸ਼ਾਲ ਜੀ ਨੇ ਆਪਣੀ ਸਮੁੱਚੀ ਟੀਮ ਦੀ ਮਿਹਨਤ ਰਾਹੀਂ ਸਾਕਾਰ ਕੀਤਾ ਹੈ। ਅੱਖਰ ਦੇ ਮੁੱਖ ਸੰਪਾਦਕ ਵਿਸ਼ਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਅੱਖਰ ਦੇ ਨਵੇਂ ਅੰਕ ਦਾ ਲੋਕ-ਅਰਪਣ ਕਰਨਾ ਮੇਰੇ ਲਈ ਬੜੇ ਮਾਣ ਵਾਲੇ ਪਲ਼ ਹੈ। ਉਹਨਾਂ ਕਿਹਾ ਕਿ ਅਜਿਹੇ ਖ਼ੁਸ਼ਨੁਮਾ ਪਲ਼ ਅੱਖਰ ਮੈਗਜ਼ੀਨ ਦੇ ਆਉਣ ਵਾਲੇ ਅੰਕਾਂ ਵਿਚ ਮੈਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ, ਪ੍ਰੋਫ਼ੈਸਰ ਆਫ਼ ਐਮੀਨੈਂਸ ਡਾ. ਮਨਮੋਹਨ ਸਿੰਘ (ਆਈ.ਪੀ.ਐੱਸ.), ਸ਼੍ਰੀ ਪਰਵੀਨ ਪੁਰੀ (ਪੀ.ਆਰ.ਓ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਡਾ. ਬਲਜੀਤ ਕੌਰ ਰਿਆੜ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਅੰਜੂ ਬਾਲਾ ਆਦਿ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed