ਐਸ.ਜੀ.ਪੀ.ਸੀ. ਚੋਣਾਂ – ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਵੱਲੋਂ  ਸਮੀਖਿਆ ਮੀਟਿੰਗ ਦੀ ਪ੍ਰਧਾਨਗੀ

0

– ਅਧਿਕਾਰੀਆਂ ਨੂੰ ਯੋਗ ਵੋਟਰਾਂ ਦੀ ਵੋਟ ਬਣਾਉਣ ‘ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ

– ਵੋਟਰ ਵਜੋਂ 16 ਸਤੰਬਰ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ

ਲੁਧਿਆਣਾ, 17 ਅਗਸਤ 2024 : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀਆਂ ਚੋਣਾਂ ਲਈ ਯੋਗ ਵੋਟਰਾਂ ਦੀਆਂ ਵੋਟਾਂ ਬਣਾਉਣ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਵੋਟਰ ਰਜਿਸਟਰੇਸ਼ਨ ਲਈ ਹੁਣ ਆਖਰੀ ਤਾਰੀਖ 16 ਸਤੰਬਰ ਨਿਰਧਾਰਿਤ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਸਾਹਨੀ ਦੇ ਨਾਲ ਕੈਂਪ ਹਾਉਸ ਵਿਖੇ ਮੀਟਿੰਗ ਦੌਰਾਨ ਚੋਣ ਤਹਿਸੀਲਦਾਰ ਅਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਰਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੋਂ ਇਲਾਵਾ ਪੁਲਿਸ ਵਿਭਾਗ, ਸਿਹਤ ਵਿਭਾਗ, ਮੰਡੀ ਬੋਰਡ, ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਇਸ਼ਮੀਤ ਅਕੈਡਮੀ, ਲੁਧਿਆਣਾ ਆਦਿ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਵੱਖ-ਵੱਖ 13 ਐਸ.ਜੀ.ਪੀ.ਸੀ. ਹਲਕਿਆਂ ਲਈ ਅਧਿਕਾਰੀਆਂ ਨਾਲ ਅਤੇ ਐਸ.ਡੀ.ਐਮਜ਼/ਤਹਿਸੀਲਦਾਰਾਂ/ਰਿਵਾਈਜਿੰਗ ਅਥਾਰਿਟੀਆਂ ਤੇ ਹੋਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਹੁਣ ਤੱਕ ਬਣਾਈਆਂ ਗਈਆਂ ਵੋਟਾਂ ਦੀ ਸਥਿਤੀ ਬਾਰੇ ਜਾਣਕਾਰੀ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਦੁਹਰਾਇਆ ਕਿ ਆਪਣੇ ਅਧੀਨ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਵੋਟਾਂ ਬਣਾਉਣ ਨੂੰ ਮੁੱਖ ਤਰਜੀਹ ਦਿੱਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਮਹਿਲਾ ਵੋਟਰਾਂ ਲਈ ਆਪਣੀ ਫੋਟੋ ਲਗਾਉਣੀ ਵਿਕਲਪਿਕ ਹੈ ਲਾਜ਼ਮੀ ਨਹੀਂ ਹੈ। ਇਸ ਤੋਂ ਇਲਾਵਾ ਜਿਹੜੇ ਵੋਟਰਾਂ ਨੇ ਸਾਲ 2011 ਵਿੱਚ ਆਪਣੀ ਵੋਟ ਬਣਵਾਈ ਸੀ, ਉਨ੍ਹਾਂ ਨੂੰ ਹੁਣ ਆਪਣੀ ਵੋਟ ਦੁਬਾਰਾ ਬਣਵਾਉਣੀ ਪਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸ਼ਡਿਊਲ ਤਹਿਤ ਜਿਹੜੇ ਯੋਗ ਵੋਟਰਾਂ ਵੱਲੋਂ 21 ਅਕਤੂਬਰ 2023 ਤੋਂ ਬਾਅਦ ਆਪਣੀ ਰਜਿਸਟਰੇਸ਼ਨ ਕਰਵਾਈ ਹੈ ਉਨ੍ਹਾਂ ਨੂੰ ਹੁਣ ਦੁਬਾਰਾ ਅਪਲਈ ਕਰਨ ਦੀ ਜ਼ਰੂਰਤ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਸਾਂਝਾ ਕੀਤਾ ਕਿ ਸਾਲ 2011 ਦੇ ਮੁਕਾਬਲੇ ਹੁਣ ਤੱਕ 57 ਫੀਸਦ ਵੋਟਾਂ ਬਣ ਚੁੱਕੀਆਂ ਹਨ।

ਨਵੇਂ ਯੋਗ ਵੋਟਰ ਆਪਣੀ ਰਜਿਸਟਰੇਸ਼ਨ ਲਈ ਵੈਬਸਾਈਟ http://ludhiana.nic.in ਤੋਂ ਫਾਰਮ ਡਾਊਨਲੋਡ ਕਰ ਸਕਦੇ ਹਨ। ਐਸ.ਜੀ.ਪੀ.ਸੀ. ਚੋਣਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 16 ਸਤੰਬਰ ਤੱਕ ਜਾਰੀ ਰਹੇਗੀ, ਇਸ ਤੋਂ ਬਾਅਦ 17 ਸਤੰਬਰ, 2024 ਤੋਂ 8 ਅਕਤੂਬਰ, 2024 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਛਪਾਈ ਹੋਵੇਗੀ। ਸ਼ੁਰੂਆਤੀ ਵੋਟਰ ਸੂਚੀ 9 ਅਕਤੂਬਰ, 2024 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ, ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਾਪਤੀ ਦੀ ਆਖਰੀ ਮਿਤੀ 29 ਅਕਤੂਬਰ, 2024 ਹੈ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 26 ਨਵੰਬਰ, 2024 ਨੂੰ ਤੈਅ ਕੀਤੀ ਗਈ ਹੈ।

About The Author

Leave a Reply

Your email address will not be published. Required fields are marked *

You may have missed