ਜ਼ਿਲ੍ਹਾ ਬਾਲ ਭਲਾਈ ਕਮੇਟੀ ਦੀ ਹੋਈ ਬੈਠਕ
ਫਾਜ਼ਿਲਕਾ 25 ਅਗਸਤ 2021 : ਅੱਜ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਜ਼ਿਲੇ੍ਹ ਦੇ ਬਾਲ ਭਲਾਈ ਕਮੇਟੀ ਦੇ ਚੇਅਰਪਰਸ਼ਨ, ਮੈਂਬਰ ਅਤੇ ਜੁਵੇਨਾਇਲ ਜਸਟਿਸ ਬੋਰਡ ਦੇ ਮੈਂਬਰ ਦੀ ਮੀਟਿੰਗ ਕੀਤੀ ਗਈ। ਉਨ੍ਹਾਂ ਨੂੰ ਵਧਾਈ ਦਿੱਤੀ ਗਈ।ਡਿਪਟੀ ਕਮਿਸ਼ਨਰ ਵੱਲੋਂ ਕਮੇਟੀ ਮੈਂਬਰਾਂ ਨੂੰ ਉਨ੍ਹਾਂ ਨੂੰ ਬੱਚਿਆ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਲੜੀ ਵਚਨਬੱਦ ਕੀਤਾ ਗਿਆ।ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਮਤੀ ਹਰਦੀਪ ਕੌਰ ਵੱਲੋਂ ਬਾਲ ਭਲਾਈ ਕਮੇਟੀ ਨੂੰ ਉਨ੍ਹਾਂ ਦੇ ਕੰਮਾਂ ਪ੍ਰਤੀ ਦੱਸਿਆ ਗਿਆ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰੀਤੂ ਬਾਲਾ, ਚੇਅਰਪਰਸਨ, ਬਾਲ ਭਲਾਈ ਕਮੇਟੀ ਸ੍ਰੀ ਮਤੀ ਨਵੀਨ ਜਸੂਜਾ, ਮੈਂਬਰ ਕੀਰਨਜੀਤ ਕੌਰ ਅਰੋੜਾ, ਮੈਂਬਰ ਸੁਖਦੀਪ ਸਿੰਘ, ਮੈਂਬਰ ਦਿਆਲ ਚੰਦ, ਜੇ.ਜੇ.ਬੀ ਮੈਂਬਰ ਸੁਸ਼ੀਲ ਕੁਮਾਰ, ਜ਼ਸਵੀਰ ਕੌਰ ਅਤੇ ਬਾਲ ਸੁਰੱਖਿਆ ਅਫਸਰ ਕੋਸ਼ਲ ਕੁਮਾਰ ਹਾਜ਼ਰ ਸਨ।