ਖੂਈਆ ਸਰਵਰ ਵਿਖੇ ਸਮਾਜਿਕ ਨਿਆਏ ਅਤੇ ਮਹਿਲਾ ਅਧਿਕਾਰ ਬੋਰਡ ਦੀ ਹੋਈ ਮੀਟਿੰਗ

– ਮਹਿਲਾਵਾਂ ਦੇ ਅਧਿਕਾਰਾਂ ਪ੍ਰਤੀ ਹੋਈ ਵਿਚਾਰ ਚਰਚਾ
ਫਾਜ਼ਿਲਕਾ 9 ਅਗਸਤ 2024 : ਸਮਾਜਿਕ ਨਿਆਏ ਅਤੇ ਮਹਿਲਾ ਅਧਿਕਾਰਤਾ ਬੋਰਡ ਭਾਰਤ ਸਰਕਾਰ ਦੀ ਜ਼ਿਲਾ ਕਮੇਟੀ ਦੀ ਮੈਂਬਰ ਰਾਣੀ ਪ੍ਰਜਾਪਤੀ ਵੱਲੋਂ ਫਾਜ਼ਿਲਕਾ ਦੇ ਬਲਾਕ ਖੂਈਆ ਸਰਵਰ ਵਿਖੇ ਸਮਾਜਿਕ ਨਿਆਏ ਅਤੇ ਮਹਿਲਾ ਅਧਿਕਾਰ ਬੋਰਡ ਦੀ ਮੀਟਿੰਗ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਮਾਜਿਕ ਨਿਆਏ ਅਤੇ ਮਹਿਲਾ ਅਧਿਕਾਰਤਾ ਬੋਰਡ ਭਾਰਤ ਸਰਕਾਰ ਦੇ ਡਾਇਰੈਕਟਰ ਐਨਐਸਜੀ ਦੇ ਸਾਬਕਾ ਚੀਫ ਕਮਿਸ਼ਨਰ ਐਨਪੀ ਆਨੰਦ ਦੇ ਦਿਸ਼ਾ ਨਿਰਦੇਸ਼ ਤੇ ਸੂਬਾ ਪੰਜਾਬ ਦੇ ਚੇਅਰਮੈਨ ਸੰਦੀਪ ਕੁਮਾਰ ਨਾਗਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਸੰਦੀਪ ਕੁਮਾਰ ਨਾਗਰ ਨੇ ਸਮਾਜਿਕ ਨਿਆਏ ਅਤੇ ਮਹਿਲਾ ਅਧਿਕਾਰ ਬੋਰਡ ਭਾਰਤ ਸਰਕਾਰ ਦੀਆਂ ਸ਼ਕਤੀਆਂ ਬਾਰੇ ਜਾਣੂ ਕਰਵਾਉਂਦੇ ਹੋਏ ਸਮੂਹ ਹਾਜ਼ਰੀਨ ਨੂੰ ਦੱਸਿਆ ਕਿ ਕੇਂਦਰ ਵੱਲੋਂ ਇਸ ਬੋਰਡ ਨੂੰ ਮਹਿਲਾਵਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਹੈ। ਪੰਜਾਬ ਸੂਬੇ ਦੇ ਨਾਲ-ਨਾਲ ਪੂਰੇ ਭਾਰਤ ਵਿੱਚ ਇਸ ਬੋਰਡ ਦੇ ਮਾਧਿਅਮ ਰਾਹੀਂ ਮਹਿਲਾਵਾਂ ਨੂੰ ਇਨਸਾਫ ਦਵਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਸਮਾਜਿਕ ਨਿਆਏ ਅਤੇ ਮਹਿਲਾ ਅਧਿਕਾਰ ਬੋਰਡ ਦੇ ਮਾਧਿਅਮ ਰਾਹੀਂ ਮਹਿਲਾਵਾਂ ਨੂੰ ਉਹ ਹਰ ਸ਼ਕਤੀ ਪ੍ਰਦਾਨ ਕੀਤੀ ਜਾਵੇਗੀ।ਜਿਸ ਨਾਲ ਮਹਿਲਾਵਾ ਨੂੰ ਸਮਾਜ ਵਿੱਚ ਵਿਚਰਨ ਵਿੱਚ ਕੋਈ ਮੁਸ਼ਕਲ ਨਾ ਆ ਸਕੇ। ਇਸ ਮੌਕੇ ਵਿਰਸਾ ਸਿੰਘ ਹੰਸ, ਸੁਨੀਤਾ ਮਲੇਠੀਆ ਚੂੜੀ ਵਾਲਾ ਧੰਨਾ, ਕਵਿਤਾ, ਸੋਲੰਕੀ ਰਾਣੀ ਅਬੋਹਰ, ਰਾਣੀ ਪ੍ਰਜਾਪਤੀ ਆਦਿ ਹਾਜ਼ਰ ਸਨ।