‘ਸੈਨਿਕ ਇੰਸਟੀਚਿਊਟ ਦੇ ਬੈਚਲਰ ਡਿਗਰੀ ਦੇ ਛੇਂਵੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ
ਹੁਸ਼ਿਆਰਪੁਰ, 7 ਅਗਸਤ 2024 : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅੰਦਰ ਚੱਲ ਰਹੇ ਸਰਕਾਰੀ ਕਾਲਜ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਹੁਸ਼ਿਆਰਪੁਰ ਕੈਂਪਸ’, ਜੋ ਕਿ ਵਿਭਾਗ ਵੱਲੋਂ ਹੋਰ ਕਈ ਜ਼ਿਲਿਆਂ ਵਿਚ ਚਲਾਏ ਜਾ ਰਹੇ ਕਈ ਹੋਰ ਸੈਨਿਕ ਇੰਸਟੀਚਿਊਟਸ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦਾ ਨੋਡਲ ਆਫਿਸ ਵੀ ਹੈ ਅਤੇ ਆਈ.ਕੇ. ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ, ਵਿਖੇ ਚੱਲ ਰਹੇ ਬੈਚਲਰ ਆਫ ਸਾਇੰਸ ਇੰਨ ਆਈ.ਟੀ ਦੇ ਛੇਂਵੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ ਨੇ ਦੱਸਿਆ ਕਿ ਬੀ.ਐਸ.ਸੀ (ਆਈ.ਟੀ) ਦੇ ਛੇਂਵੇੇ ਸਮੈਸਟਰ ਵਿਚ ਕੀਰਤਜੀਤ ਕੌਰ ਨੇ 9.19 ਫੀਸਦੀ ਅੰਕ ਲੈ ਕੇ ਪਹਿਲਾ, ਡਿੰਪਲ ਰਾਣਾ ਅਤੇ ਰਮਨਪ੍ਰੀਤ ਕੌਰ ਨੇ 8.89 ਫੀਸਦੀ ਅੰਕ ਲੈ ਕੇ ਦੂਜਾ ਅਤੇ ਈਸ਼ਾ ਨੇ 8.74 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਉਨ੍ਹਾਂ ਕਾਲਜ ਪ੍ਰਿੰਸੀਪਲ ਪ੍ਰੋ. ਰੀਤੂ ਤਿਵਾਰੀ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਜਸਵੀਰ ਸਿੰਘ, ਪ੍ਰੋ. ਚਾਂਦਨੀ ਸ਼ਰਮਾ, ਪ੍ਰੋ. ਸੰਦੀਪ ਕੌਰ, ਪ੍ਰੋ. ਸਿਮਰਨਜੋਤ ਸਿੰਘ ਅਤੇ ਪ੍ਰੋ. ਜਸਪ੍ਰੀਤ ਸਿੰਘ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ ।
ਕਾਲਜ ਪ੍ਰਿੰਸੀਪਲ ਨੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਅਕੈਡਮਿਕ ਸਟਾਫ ਵੱਲੋਂ ਦਿਲ ਲਗਾ ਕੇ ਕਰਵਾਈ ਗਈ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਉਣ ਵਾਲੇ ਸਮੇ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰ ਕੇ ਅੱਗੇ ਵਧਣ ਲਈ ਹੌਂਸਲਾ ਅਫਜ਼ਾਈ ਕੀਤੀ।