ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ’ ਸ਼ੁਰੂ ਕੀਤੇ ਜਨ ਸੁਣਵਾਈ ਕੈਂਪ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਲਈ ਲਾਹੇਵੰਦ ਸਾਬਿਤ ਹੋਏ – ਵਿਧਾਇਕ
– ਪਿੰਡ ਗੁਰਨੇ ਖੁਰਦ, ਬੋੜਾਵਾਲ, ਬੀਰੋਕੇ ਕਲਾਂ, ਬੀਰੋਕੇ ਖੁਰਦ, ਚੱਕ ਭਾਈ ਕੇ, ਗੁੜੱਦੀ ਅਤੇ ਹਸਨਪੁਰ ਦੇ ਵਸਨੀਕਾਂ ਨੇ ਜਨ ਸੁਣਵਾਈ ਕੈਂਪ ਦਾ ਲਿਆ ਲਾਭ
– ਕੈਂਪ ਦੌਰਾਨ ਪ੍ਰਾਪਤ 28 ਦਰਖ਼ਾਸਤਾਂ ’ਚੋਂ 22 ਦਾ ਮੌਕੇ ’ਤੇ ਹੀ ਕੀਤਾ ਨਿਪਟਾਰਾ
ਗੁਰਨੇ ਕਲਾਂ/ਮਾਨਸਾ, 05 ਅਗਸਤ 2024 : ਪੰਜਾਬ ਸਰਕਾਰ ਵੱਲੋਂ ’ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਕੀਤੇ ਵਿਸ਼ੇਸ਼ ਉੱਦਮ ਤਹਿਤ ਅੱਜ ਬੁਢਲਾਡਾ ਹਲਕੇ ਦੇ ਪਿੰਡ ਗੁਰਨੇ ਕਲਾਂ ਵਿਖੇ ਲਗਾਏ ਜਨ ਸੁਵਿਧਾ ਕੈਂਪ ਮੌਕੇ ਪਿੰਡ ਗੁਰਨੇ ਖੁਰਦ, ਬੋੜਾਵਾਲ, ਬੀਰੋਕੇ ਕਲਾਂ, ਬੀਰੋਕੇ ਖੁਰਦ, ਚੱਕ ਭਾਈ ਕੇ, ਗੁੜੱਦੀ ਅਤੇ ਹਸਨਪੁਰ ਦੇ ਵਸਨੀਕਾਂ ਨੇ ਲੋਕ ਸੁਵਿਧਾ ਲਈ ਲਗਾਏ ‘ਜਨ ਸੁਣਵਾਈ ਕੈਂਪ’ ਦਾ ਲਾਭ ਲਿਆ।
ਹਲਕਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਪ੍ਰਿੰਸੀਪਲ ਬੁੱਧ ਰਾਮ ਤੇ ਐਸ.ਡੀ.ਐਮ. ਬੁਢਲਾਡਾ ਸ੍ਰ. ਗਗਨਦੀਪ ਸਿੰਘ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਦੌਰਾਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ ’ਤੇ ਹੀ ਨਿਪਟਾਰਾ ਕਰਵਾਇਆ ਅਤੇ ਰਹਿੰਦੇ ਕੰਮਾਂ ਨੂੰ ਅਧਿਕਾਰੀਆਂ ਨੂੰ ਸਮਾਂਬੱਧ ਢੰਗ ਨਾਲ ਨਿਪਟਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ’ ਸ਼ੁਰੂ ਕੀਤੇ ਜਨ ਸੁਣਵਾਈ ਕੈਂਪ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ।
ਐਸ.ਡੀ.ਐਮ. ਬੁਢਲਾਡਾ ਸ੍ਰ. ਗਗਨਦੀਪ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ ਵੱਖ ਕੰਮਾਂ ਸਬੰਧੀ ਪ੍ਰਾਪਤ 28 ਦਰਖ਼ਾਸਤਾਂ ’ਚੋਂ 22 ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੀਆਂ 06 ਦਰਖ਼ਾਸਤਾਂ ਦਾ ਸਮੇਂ ਨਾਲ ਨਿਪਟਾਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਸਮਾਜਿਕ ਸੁਰੱਖਿਆ, ਪੈਨਸ਼ਨਾਂ, ਸਿਹਤ ਵਿਭਾਗ ਵੱਲੋਂ ਮਰੀਜ਼ਾਂ ਦਾ ਚੈੱਕਅਪ, ਮੁਫ਼ਤ ਦਵਾਈਆਂ, ਕਿਰਤ ਵਿਭਾਗ ਨਾਲ ਸਬੰਧਤ ਕੰਮ, ਖੇਤੀਬਾੜੀ ਦਿਹਾਤੀ ਵਿਕਾਸ, ਮਾਲ ਵਿਭਾਗ ਦੇ ਜ਼ਮੀਨੀ ਰਿਕਾਰਡ ਨਾਲ ਸਬੰਧਤ ਕੰਮ, ਜਾਤੀ, ਰਿਹਾਇਸ਼ੀ ਸਰਟੀਕਿਫੇਟ ਬਣਵਾਉਣ ਸਬੰਧੀ ਲੋਕਾਂ ਨੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਕੋਲ ਆਪਣੀਆਂ ਦਰਖ਼ਾਸਤਾਂ ਦਿੱਤੀਆਂ।
ਇਸ ਮੌਕੇ ਚੇਅਰਮੈਨ ਕੋਆਰਪ੍ਰੇਟਿਵ ਸੁਸਾਇਟੀ ਸੋਹਣਾ ਸਿੰਘ ਕਲੀਪੁਰ, ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਨਾਇਬ ਤਹਿਸੀਲਦਾਰ ਗੁਰਬੰਤ ਸਿੰਘ, ਦਰਸ਼ਨ ਸਿੰਘ ਮਾਨ, ਬੀਰੂ ਸਿੰਘ ਗੁਰਨੇ, ਬੀਰ ਸਿੰਘ ਬੋੜਾਵਾਲ, ਡਾ. ਰਾਮ ਸਿੰਘ ਗੁਰਨੇ ਖੁਰਦ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।