ਆਈ.ਖੇਤ ਪੰਜਾਬ ‘ ਮੋਬਾਇਲ ਐਪਲੀਕੇਸ਼ਨ ਰਾਹੀਂ ਕਿਸਾਨ ਸੰਦਾਂ ਨੂੰ ਕਿਰਾਏ ਤੇ ਦੇ ਸਕਦੇ ਹਨ

0

– ਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਕੋਲ ਕਿਰਾਏ ਤੇ ਦੇਣ ਲਈ ਉਪਲਬੱਧ ਸੰਦਾ ਦੀ ਮਿਲੇਗੀ ਸੂਚਨਾ

ਫਾਜ਼ਿਲਕਾ 5 ਅਗਸਤ 2024 : ਪੰਜਾਬ ਸਰਕਾਰ ਵੱਲੋਂ ਜਿੱਥੇ ਕਿਸਾਨਾਂ, ਕਿਸਾਨ ਸਮੂਹਾਂ ਅਤੇ ਸਹਿਕਾਰੀ ਸਭਾਵਾਂ ਨੂੰ ਪਰਾਲੀ ਬਿਨਾਂ ਸਾੜੇ ਖੇਤਾਂ ਵਿਚ ਮਿਲਾਉਣ ਜਾਂ ਸਾਂਭਣ ਲਈ ਸਬਸਿਡੀ ‘ਤੇ ਨਵੇਂ ਸੰਦ ਦਿੱਤੇ ਜਾ ਰਹੇ ਹਨ, ਉਥੇ ਅਜਿਹੀ ਮਸ਼ੀਨਰੀ ਕਿਰਾਏ ‘ਤੇ ਲੈਣ ਅਤੇ ਦੇਣ  ਲਈ ‘ਆਈ ਖੇਤ ਮਸ਼ੀਨ’ ਮੋਬਾਈਲ ਐਪ ਵੀ ਲਾਂਚ ਕੀਤਾ ਗਿਆ ਹੈ, ਜਿਸ ਵਿਚ ਹਰੇਕ ਇਲਾਕੇ ਵਿਚ ਕਿਰਾਏ ‘ਤੇ ਮੌਜੂਦ ਮਸ਼ੀਨਰੀ ਦਾ ਵੇਰਵਾ ਅਤੇ ਸੰਪਰਕ ਨੰਬਰ ਦਿੱਤੇ ਗਏ ਹਨ, ਤਾਂ ਜੋ ਕਿਸਾਨ ਕਿਰਾਏ ‘ਤੇ ਇਹ ਸੰਦ ਲੈ ਕੇ ਆਪਣੇ ਖੇਤ ਦੀ ਪਰਾਲੀ ਅਸਾਨੀ ਨਾਲ ਸਾਂਭ ਸਕੇ। ਜ਼ਿਲਾ ਖੇਤੀਬਾੜੀ ਅਫਸਰ ਡਾ ਸੰਦੀਪ ਰਿਣਵਾ  ਨੇ ਦੱਸਿਆ ਕਿ ਇਹ ਮੋਬਾਇਲ ਐਪਲੀਕੇਸ਼ਨ ਗੂਗਲ ਪਲੇਅ ਸਟੋਰ ਤੇ i-Khet Punjab ਭਰਕੇ ਮੁਫਤ ਡਾਉਨਲੋਡ ਕੀਤੀ ਜਾ ਸਕਦੀ ਹੈ।

ਇਸ ਉਪਰੰਤ ਉਹ i-Khet Punjab ਨੂੰ ਓਪਨ ਕਰਕੇ ਕਿਸਾਨ ਆਪਣਾ ਮੋਬਾਇਲ ਨੰਬਰ ਭਰਕੇ (otp) ਓਟੀਪੀ ਪ੍ਰਾਪਤ ਕਰਕੇ ਉਪਰੰਤ ਆਪਣਾ ਨਾਮ, ਆਧਾਰ ਨੰਬਰ, ਪਿਤਾ ਦਾ ਨਾਮ ਤੇ ਕਿਸਾਨ ਦੀ ਸ਼੍ਰੇਣੀ (ਜਮੀਨ ਦਾ ਵੇਰਵਾ) ਭਰਕੇ ਰਜਿਸਟਰ ਹੋਵੇਗਾ ਤੇ ਰਜਿਸਟਰ ਹੋਣ ਉਪਰੰਤ ਐਪ ਕਿਸਾਨ ਦੀ ਸਥਿਤੀ ਦਾ ਅੰਦਾਜਾ ਲਗਾ ਕੇ ਉਸਦੇ ਆਸਪਾਸ ਦੇ 10-15 ਕਿਲੋਮੀਟਰ ਦੇ ਘੇਰੇ ਵਿਚ ਕਿਰਾਏ ‘ਤੇ ਦੇਣ ਲਈ ਉਪਲਬੱਧ ਸੰਦਾਂ ਦੀ ਸੂਚਨਾ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਜੇ ਕੋਈ ਕਿਸਾਨ ਆਪਣੀ ਮਸ਼ੀਨਰੀ ਕਿਰਾਏ ’ਤੇ ਦੇਣਾ ਚਾਹੁੰਦਾ ਹੈ ਤਾਂ ਉਹ ਐਪ ’ਤੇ ਰਜਿਸਟਰਡ ਕਰ ਕੇ ਅਜਿਹਾ ਕਰ ਸਕਦਾ ਹੈ। ਇਸ ਤਰ੍ਹਾਂ ਕਿਸਾਨ ਆਪਣੀ ਆਮਦਨ ਹੋਰ ਵਧਾ ਸਕਦੇ ਹਨ। ਉਨਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਮੋਬਾਇਲ ਐਪ ਦਾ ਲਾਭ ਲੈਣ ਦਾ ਸੱਦਾ ਦਿੰਦਿਆ ਕਿਹਾ ਕਿ ਪਰਾਲੀ, ਜੋ ਕਿ ਲੰਮੇ ਸਮੇਂ ਤੱਕ ਖੇਤ ਨੂੰ ਉਪਜਾਊ ਕਰ ਸਕਣ ਵਾਲੀ ਜੈਵਿਕ ਖਾਦ ਹੈ, ਨੂੰ ਅੱਗ ਨਾ ਲਗਾਈ ਜਾਵੇ ਅਤੇ ਇਸ ਦੀਆਂ ਗੰਢਾਂ ਬਣਾ ਕੇ ਇਸ ਨੂੰ ਬਾਹਰ ਕੱਢ ਦਿੱਤਾ ਜਾਵੇ ਜਾਂ ਖੇਤ ਵਿਚ ਖਿਲਾਰ ਕੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰ ਦਿੱਤੀ ਜਾਵੇ।

ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਕਿਹਾ ਕਿ ਪਰਾਲੀ ਨੂੰ ਖੇਤ ਵਿਚ ਮਿਲਾਉਣ ਨਾਲ ਲੰਬੇ ਸਮੇਂ ਵਿਚ ਕਿਸਾਨ ਨੂੰ ਵੱਡੀ ਬਚਤ ਹੀ ਹੁੰਦੀ ਹੈ, ਕਿਉਂਕਿ ਪਰਾਲੀ ਸਾੜਨ ਨਾਲ ਕੀਮਤੀ ਕਾਰਬਨਿਕ ਮਾਦਾ ਅਤੇ ਹੋਰ ਪੋਸ਼ਕ ਤੱਤ ਸੜ ਕੇ ਨਸ਼ਟ ਹੋ ਜਾਂਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ, ਜੋ ਕਿ ਮਹਿੰਗੇ ਮੁੱਲ ਦੀਆਂ ਰਸਾਇਣਕ ਖਾਦਾਂ ਪਾ ਕੇ ਕਿਸਾਨ ਨੂੰ ਪੂਰੀ ਕਰਨੀ ਪੈਂਦੀ ਹੈ। ਉਨਾਂ ਕਿਹਾ ਕਿ ਖੇਤ ਵਿਚ ਜੈਵਿਕ ਮਾਦਾ ਮਿਲਣ ਨਾਲ ਫਸਲਾਂ ਦਾ ਝਾੜ ਵੀ ਵੱਧਦਾ ਹੈ, ਜੋ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਮੁੱਖ ਖੇਤੀਬਾੜੀ ਅਫਸਰ ਡਾ. ਸੰਦੀਪ ਰਿਣਵਾ ਨੇ ਦੱਸਿਆ ਕਿ ਇਹ ਐਪ ਲਾਂਚ ਕਰਨ ਦਾ ਮਕਸਦ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਸਮੇਂ ਸਿਰ ਮਸ਼ੀਨ ਉਪਲਬਧ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਆਰ.ਐਮ.ਬੀ ਪਲਾੳ, ਪੈਡੀ ਸਟਰਾਅ ਚੌਪਰ ਸ਼ਰੈਡਰ, ਬੇਲਰ ਅਤੇ ਰੇਕਰ ਜਿਹੀਆਂ ਨਵੀਂ ਤਕਨੀਕੀ ਮਸ਼ੀਨਾਂ ਦੀ ਖ਼ਰੀਦ ਨਹੀਂ ਕਰ ਸਕਦੇ, ਉਹ ਇਸ ਐਪ ਦੀ ਮਦਦ ਨਾਲ ਆਪਣੇ ਨਜ਼ਦੀਕ ਪੈਂਦੇ ਨਿੱਜੀ ਕਿਸਾਨ, ਕਿਸਾਨ ਗਰੁੱਪ, ਸਹਿਕਾਰੀ ਸਭਾਵਾਂ ਕੋਲ ਕਿਹੜੀ ਮਸ਼ੀਨਰੀ ਬਾਰੇ ਪਤਾ ਕਰ ਸਕਦੇ ਹਨ. ਅਤੇ ਜਿਨਾਂ ਕੋਲ ਇਹ ਮਸ਼ੀਨਰੀ ਮੌਜੂਦ ਹੈ ਉਹ ਕਿਸਾਨ ਆਪਣੇ ਆਪ ਨੂੰ ਇਸ ਐਪ ਤੇ ਰਜਿਸਟਰ ਕਰਨ ਤਾਂ ਜੋ ਉਹਨਾਂ ਦੇ ਸੰਦਾ ਦੀ ਵੱਧ ਤੋਂ ਵੱਧ ਵਰਤੋਂ ਹੋ ਸਕੇ ਅਤੇ ਆਮਦਨ ਵਿੱਚ ਵਾਧਾ ਹੋਵੇ।

About The Author

Leave a Reply

Your email address will not be published. Required fields are marked *

error: Content is protected !!