ਸੀਐਮ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਨਾਲ ਫੋਨ ‘ਤੇ ਗੱਲ ਕੀਤੀ, ਕਿਹਾ- ਕੇਂਦਰ ਨੇ ਪੈਰਿਸ ਓਲੰਪਿਕ ਦੀ ਇਜਾਜ਼ਤ ਨਹੀਂ ਦਿੱਤੀ

– ਕਿਹਾ- ਮੈਂ ਮਨੋਬਲ ਵਧਾਉਣ ਆ ਰਿਹਾ ਸੀ
ਚੰਡੀਗੜ੍ਹ, 3 ਅਗਸਤ 2024 : ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਓਲੰਪਿਕ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਦੀ ਜਾਣਕਾਰੀ ਖੁਦ ਸੀਐਮ ਨੇ ਦਿੱਤੀ ਹੈ। ਸੀਐਮ ਮਾਨ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦਾ ਕੁਆਰਟਰ ਫਾਈਨਲ ਮੈਚ ਲਾਈਵ ਦੇਖਣ ਲਈ ਪੈਰਿਸ ਜਾਣਾ ਚਾਹੁੰਦੇ ਸਨ ਅਤੇ ਉੱਥੇ ਟੀਮ ਦਾ ਮਨੋਬਲ ਉੱਚਾ ਕਰਨਾ ਚਾਹੁੰਦੇ ਸਨ। ਜਿਸ ਲਈ ਸੀਐਮ ਮਾਨ ਨੇ ਕੇਂਦਰ ਤੋਂ ਇਜਾਜ਼ਤ ਮੰਗੀ ਸੀ। ਪਰ ਇਜਾਜ਼ਤ ਨਹੀਂ ਮਿਲੀ। ਕੇਂਦਰ ਤੋਂ ਮਨਜ਼ੂਰੀ ਰੱਦ ਹੋਣ ਤੋਂ ਬਾਅਦ ਸੀਐਮ ਮਾਨ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਟੀਮ ਨੂੰ ਸ਼ੁਭਕਾਮਨਾਵਾਂ ਦਿਤੀਆਂ ।