ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਨਾਉਣ ਲਈ ਮਿਆਦ ਵਿੱਚ 16-9-2024 ਤੱਕ ਕੀਤਾ ਵਾਧਾ
ਪਠਾਨਕੋਟ, 1 ਅਗਸਤ 2024 : ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਆਦਿੱਤਿਆ ਉੱਪਲ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋੲੈ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। (ਚੋਣ ਬੋਰਡ) ਹਲਕਾ 110 ਲਈ ਨਿਯੁਕਤ ਰਿਵਾਈਜਿੰਗ ਅਥਾਰਟੀ ਮੇਜਰ ਡਾ: ਸੁਮਿਤ ਮੁਧ ਨੇ ਜਾਣਕਾਰੀ ਦਿੰਦੇ ਹੋੲੈ ਦੱਸਿਆ ਕਿ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਦੀ ਆਖਰੀ ਮਿਤੀ 31—07—2024 ਵਿੱਚ ਮਾਨਯੋਗ ਕਮਿਸ਼ਨਰ ਸ੍ਰੋਮਣੀ ਗੁਰੂਦੁਆਰਾ ਚੋਣਾਂ, ਜੀ ਨੇ 16—09—2024 ਤੱਕ ਵਾਧਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕੇਸਧਾਰੀ ਸਿੱਖ ਜਾਂ ਕੇਸਧਾਰੀ ਬੀਬੀ ਵੋਟ ਬਣਵਾ ਸਕਦੇ ਹਨ ਜੋ ਫਾਰਮ ਨੰ: 1 ਵਿੱਚ ਦਰਜ ਸ਼ਰਤਾਂ ਪੂਰੀਆਂ ਕਰਦੇ ਹੋਣ। ਇਸ ਮੁਹਿਮ ਨੂੰ ਤੇਜ ਕਰਨ ਲਈ ਮੇਜਰ ਡਾ: ਸੁਮਿਤ ਮੁਧ ਨੇ ਚੋਣ ਬੋਰਡ ਹਲਕਾ 110 ਪਠਾਨਕੋਟ ਵਿੱਚ ਪੈਂਦੇ ਸਮੂਹ ਪਠਾਨਕੋਟ ਜ਼ਿਲ੍ਹਾ ਅਤੇ ਦੀਨਾਨਗਰ ਤਹਿਸੀਲ ਦੇ ਪੈਂਦੇ 176 ਪਿੰਡਾ ਦੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੂੰ ਅਤੇ ਹੋਰ ਪਤਬੰਤਿਆਂ ਨੂੰ ਅਪੀਲ ਕੀਤੀ ਹੈ ਕਿ ਜੋ ਕੇਸਧਾਰੀ ਸਿੱਖ ਜਾਂ ਕੇਸਧਾਰੀ ਬੀਬੀ ਫਾਰਮ 1 ਵਿੱਚ ਦਰਜ ਸ਼ਰਤਾਂ ਪੂਰੀਆਂ ਕਰਦੇ ਹਨ।
ਉਹਨਾਂ ਦੇ ਫਾਰਮ ਭਰਵਾ ਕੇ ਲੋੜੀਦੇ ਦਸਤਾਵੇਜ ਜਿਵੈਂ ਕਿ ਵੋਟਰ ਕਾਰਡ, ਅਧਾਰ ਕਾਰਡ ਅਤੇ ਰੰਗੀਨ ਫੋਟੋ ਲਗਾ ਕੇ ਆਪਣੇ ਇਲਾਕੇ ਦੇ ਬੀ.ਐਲ.ਓ ਜਾਂ ਐਸ.ਡੀ.ਐਮ. ਦਫਤਰ ਪਠਾਨਕੋਟ ਦੇ ਕਮਰਾ ਨੰ: 215 ਪ੍ਰਬੰਧਕੀ ਬਲਾਕ ਮਲਿਕਪੁਰ ਵਿੱਚ ਸਥਾਪਿਤ ਇਲੈਕਸ਼ਨ ਸੇਲ ਵਿੱਚ ਮਿਤੀ 15—09—2024 ਤੱਕ ਸਿਧੇ ਤੋਰ ਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸਾਮ 5:00 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ।