ਫੌਜ ਦੀ ਭਰਤੀ ਰੈਲੀ ਦਾ ਆਯੋਜਨ 1 ਤੋਂ 4 ਅਗਸਤ ਤੱਕ
– ਜਿਨ੍ਹਾਂ ਉਮੀਦਵਾਰਾਂ ਵੱਲੋਂ ਲਿਖ਼ਤੀ ਟੈਸਟ ਅਤੇ ਰਜਿਸਟ੍ਰੇਸ਼ਨ ਪਹਿਲ਼ਾ ਹੀ ਮੁਕੰਮਲ ਕੀਤੀ ਜਾਂ ਚੁੱਕੀ ਹੈ ਉਹ ਹੀ ਇਸ ਰੈਲੀ ਵਿਚ ਭਾਗ ਲੈਣਗੇ
– ਗਰਾਊਂਡ ਪੀ.ਏ.ਯੂ ਲੁਧਿਆਣਾ ‘ਚ ਹੋਣ ਵਾਲੀ ਭਰਤੀ ਰੈਲੀ ‘ਚ ਮੋਗਾ, ਲੁਧਿਆਣਾ, ਐਸ.ਏ.ਐਸ. ਨਗਰ (ਮੋਹਾਲੀ) ਅਤੇ ਰੂਪਨਗਰ ਜ਼ਿਲ੍ਹਿਆਂ ਤੋਂ ਕਰੀਬ 2500 ਨੌਜਵਾਨ ਲੈਣਗੇ ਹਿੱਸਾ
ਲੁਧਿਆਣਾ, 25 ਜੁਲਾਈ 2024 : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਡਾਇਰੈਕਟਰ ਭਰਤੀ, ਕਰਨਲ ਡੀ.ਪੀ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 1 ਤੋਂ 4 ਅਗਸਤ, 2024 ਤੱਕ ਫੌਜ ਦੀ ਭਰਤੀ ਰੈਲੀ ਦਾ ਆਯੋਜਨ ਸਥਾਨਕ ਗਰਾਊਂਡ ਪੀ.ਏ.ਯੂ, ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ। ਇਸ ਰੈਲੀ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ਤੇ ਜਾਇਜ਼ਾ ਵੀ ਲਿਆ ਗਿਆ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਡਾਇਰੈਕਟਰ ਭਰਤੀ, ਕਰਨਲ ਡੀ.ਪੀ ਸਿੰਘ ਵੱਲੋਂ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਇਸ ਫੌਜ ਦੀ ਭਰਤੀ ਰੈਲੀ ਦਾ ਫਿਜ਼ੀਕਲ ਅਤੇ ਫਿਟਨੈਂਸ ਟੈਸਟ ਇਸ ਰੈਲੀ ਵਿਚ ਹੋਵੇਗਾ। ਜਿਹਨਾਂ ਉਮੀਦਵਾਰਾਂ ਦਾ ਲਿਖ਼ਤੀ ਟੈਸਟ ਅਤੇ ਰਜਿਸਟ੍ਰੇਸ਼ਨ ਪਹਿਲ਼ਾ ਹੀ ਮੁਕੰਮਲ ਹੋ ਚੁੱਕਿਆ ਹੈ।
ਡਿਪਟੀ ਕਮਿਸ਼ਨਰ ਅਤੇ ਕਰਨਲ ਡੀ.ਪੀ. ਸਿੰਘ ਨੇ ਅੱਗੇ ਦੱਸਿਆ ਕਿ ਫੌਜ ਦੀ ਭਰਤੀ ਰੈਲੀ ਵਿੱਚ ਮੋਗਾ, ਲੁਧਿਆਣਾ, ਐਸ.ਏ.ਐਸ. ਨਗਰ (ਮੋਹਾਲੀ) ਅਤੇ ਰੂਪਨਗਰ ਜ਼ਿਲ੍ਹਿਆਂ ਤੋਂ ਲਗਭਗ 2500 ਉਮੀਦਵਾਰ ਹਿੱਸਾ ਲੈਣਗੇ।
ਉਨ੍ਹਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਆਗਾਮੀ ਰੈਲੀ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲਿਖ਼ਤੀ ਟੈਸਟ ਪਾਸ ਅਤੇ ਰਜਿਸਟ੍ਰੇਸ਼ਨ ਹੋ ਚੁੱਕੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਫੌਜ ਦੀ ਭਰਤੀ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਦੇਸ਼ ਸੇਵਾ ਵਿੱਚ ਯੋਗਦਾਨ ਪਾਉਣ ਲਈ ਸੁਨਹਿਰਾ ਮੌਕਾ ਹਾਸਲ ਕੀਤਾ ਜਾ ਸਕੇ।