ਜੀਐਨਡੀਯੂ ਨੇ ਮਨੋਜ ਧੀਮਾਨ ਨੂੰ ਹਿੰਦੀ ਵਿਸ਼ੇ ਵਿੱਚ ਬੋਰਡ ਆਫ਼ ਸਟੱਡੀਜ਼ (ਪੀ.ਜੀ.) ਵਿੱਚ ਸ਼ਾਮਲ ਕੀਤਾ
ਲੁਧਿਆਣਾ, 25 ਜੁਲਾਈ, 2024 : ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ), ਅੰਮ੍ਰਿਤਸਰ ਨੇ ਹਿੰਦੀ ਲੇਖਕ ਅਤੇ ਪੱਤਰਕਾਰ ਮਨੋਜ ਧੀਮਾਨ ਨੂੰ 01-07-2024 ਤੋਂ 30-06-2026 ਤੱਕ ਦੇ ਸਮੇਂ ਲਈ ਹਿੰਦੀ ਵਿਸ਼ੇ ਵਿੱਚ ਬੋਰਡ ਆਫ਼ ਸਟੱਡੀਜ਼ (ਪੀ.ਜੀ.) ਵਿੱਚ ਸ਼ਾਮਲ ਕੀਤਾ ਹੈ।
ਧੀਮਾਨ ਨੂੰ ਇਸ ਨਿਯੁਕਤੀ ਸਬੰਧੀ ਅਧਿਕਾਰਤ ਸੂਚਨਾ ਬੀਤੀ ਸ਼ਾਮ ਯੂਨੀਵਰਸਿਟੀ ਦੇ ਰਜਿਸਟਰਾਰ ਦਫ਼ਤਰ ਤੋਂ ਪ੍ਰਾਪਤ ਹੋਈ ਹੈ।
ਉਨ੍ਹਾਂ ਇਸ ਨਿਯੁਕਤੀ ਲਈ ਜੀਐਨਡੀਯੂ ਦੇ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਨਿਯੁਕਤੀ ਲਈ ਜੀਐਨਡੀਯੂ ਵਿਖੇ ਡੀਨ, ਭਾਸ਼ਾਵਾਂ ਦੇ ਫੈਕਲਟੀ ਅਤੇ ਹਿੰਦੀ ਵਿਭਾਗ ਦੇ ਮੁਖੀ ਪ੍ਰੋ.(ਡਾ.) ਸੁਨੀਲ ਦਾ ਵੀ ਧੰਨਵਾਦ ਕੀਤਾ।