ਜ਼ਿਲੇ ਵਿੱਚ 22 ਨਵੇਂ ਬਣਾਏ ਜਾਣਗੇ ਹੈਲਥ ਐਂਡ ਵੇਲ ਲੈਸ ਸੈਂਟਰ : ਸਿਵਿਲ ਸਰਜਨ
– ਪੰਚਾਇਤੀ ਰਾਜ ਦੇ ਐੱਸ ਡੀ ਓ ਨੇ ਸਮੂਹ ਐੱਸ ਐਮ ਓ ਨਾਲ ਕੀਤੀ ਮੀਟਿੰਗ
ਫਾਜ਼ਿਲਕਾ, 24 ਜਲਾਈ 2024 : ਸਿਹਤ ਵਿਭਾਗ ਨੂੰ ਸਰਕਾਰ ਵਲੋ ਜਿਲਾ ਫ਼ਾਜ਼ਿਲਕਾ ਵਿਖੇ ਜਲਦੀ ਹੀ ਨਵੇਂ 22 ਹੈਲਥ ਐਂਡ ਵੇਲ ਨੇਸ ਸੈਂਟਰ ਬਣਾਏ ਜਾਣਗੇ ਜਿਸ ਲਈ ਜਰੂਰੀ ਮੀਟਿੰਗ ਅੱਜ ਸਿਵਿਲ ਸਰਜਨ ਦਫਤਰ ਵਿਖੇ ਬੁਲਾਈ ਗਈ ਜਿਸ ਦੀ ਪ੍ਰਧਾਨਗੀ ਸਿਵਿਲ ਸਰਜਨ ਡਾ ਚੰਦਰ ਸ਼ੇਖਰ ਨੇ ਕੀਤੀ। ਮੀਟਿੰਗ ਵਿੱਚ ਪੰਚਾਇਤੀ ਰਾਜ ਵਿਭਾਗ ਤੋ ਐੱਸ ਡੀ ਓ ਮਨਦੀਪ ਸਿੰਘ ਅਤੇ ਸਮੂਹ ਐੱਸ ਐਮ ਓ ਹਾਜਰ ਸੀ।
ਮੀਟਿੰਗ ਦੋਰਾਨ ਐੱਸ ਡੀ ਓ ਨੇ ਕਿਹਾ ਕਿ ਜਿਨਾਂ ਥਾਵਾਂ ਵਿਚ ਨਵੇਂ ਸੈਂਟਰ ਬਣਾਏ ਜਾ ਰਹੇ ਹੈ ਉਹਨਾਂ ਦੀ ਪਹਿਚਾਣ ਵਿਭਾਗ ਵਲੋ ਕੀਤੀ ਜਾ ਚੁੱਕੀ ਹੈ ਅਤੇ ਵਣ ਵਿਭਾਗ ਅਤੇ ਹੋਰ ਵਿਭਾਗਾਂ ਤੋ ਐਨਓਸੀ ਲਈ ਕਿਹਾ ਗਿਆ ਹੈ। ਇਸ ਦੋਰਾਨ ਸਿਵਿਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਫਾਜ਼ਿਲਕਾ ਜ਼ਿਲੇ ਵਿਚ ਨਵੇਂ ਬਣ ਰਹੇ ਸੈਂਟਰ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਜ਼ਿਲੇ ਵਿੱਚ ਕਾਫੀ ਬਿਲਡਿੰਗ ਪੁਰਾਣੀਆਂ ਸੀ ਜਿਸ ਦੀ ਡਿਮਾਂਡ ਸਮੇਂ ਸਮੇਂ ਸਿਰ ਜਿਲਾ ਪ੍ਰਸ਼ਾਸ਼ਨ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਜਾਂਦੀ ਸੀ ਜਿਸ ਤੋ ਬਾਅਦ 22 ਨਵੇਂ ਸੈਂਟਰ ਦੀ ਪਰਪੋਜ਼ਲ ਬਣੀ ਹੈ।
ਉਹਨਾਂ ਦੱਸਿਆ ਕਿ ਸੈਂਟਰ ਨਾਲ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਜਿਸ ਨਾਲ ਸਟਾਫ ਅਤੇ ਲੋਕਾਂ ਨੂੰ ਫਾਇਦਾ ਹੋਵੇਗਾ ਜਿੱਥੇ ਲੋਕਾਂ ਨੂੰ ਵਧੀਆ ਇਲਾਜ ਮਿਲੇਗਾ. ਇਸ ਦੋਰਾਨ ਜਿਲਾ ਪ੍ਰੀਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ ਐੱਸ ਐਮ ਓ ਡਾ ਰੋਹਿਤ ਗੋਇਲ, ਡਾ ਵਿਕਾਸ ਗਾਂਧੀ, ਡਾ ਪੰਕਜ ਚੌਹਾਨ, ਡਾ ਨਵੀਨ ਮਿੱਤਲ, ਡਾ ਗੁਰਮੇਜ ਸਿੰਘ , ਡੀ ਪੀ ਐਮ ਰਾਜੇਸ਼ ਕੁਮਾਰ, ਸੰਜੀਵ ਕੁਮਾਰ ਅਤੇ ਮਾਸ ਮੀਡੀਆ ਬ੍ਰਾਂਚ ਤੋ ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਹਾਜਰ ਸੀ।