ਮਾਨਸਾ ਪੁਲਿਸ ਵੱਲੋ ਅੰਨੇ੍ਹ ਕਤਲ ਦੀ ਗੁੱਥੀ ਨੂੰ ਕੁੱਝ ਘੰਟਿਆ ਵਿੱਚ ਸੁਲਝਾ ਕੇ ਦੋਸ਼ੀ ਕੀਤੇ ਕਾਬੂ

0

ਮਾਨਸਾ, 23 ਜੁਲਾਈ 2024 : ਸ੍ਰ: ਮਨਮੋਹਨ ਸਿੰਘ ਅੋਲਖ, ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈ) ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  21 ਅਤੇ 22 ਜੁਲਾਈ 2024 ਦੀ ਦਰਮਿਆਨੀ ਰਾਤ ਨੂੰ ਪਿੰਡ ਫੁੱਲੂਵਾਲਾ ਡੋਗਰਾ ਵਿਖੇ ਨਾ-ਮਲੂਮ ਵਿਅਕਤੀਆਂ ਵੱਲੋਂ ਤੇਜ ਹਥਿਆਰਾਂ ਨਾਲ ਕੀਤੇ ਕਤਲ ਦੀ ਗੁੱਥੀ ਨੂੰ ਕੁੱਝ ਹੀ ਘੰਟਿਆ ਵਿੱਚ ਸੁਲਝਾਉਣ ਵਿੱਚ ਮਾਨਸਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਅਤੇ ਮੁੱਕਦਮੇ ਨੂੰ ਟਰੇਸ ਕਰਕੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤਿਆ ਹਥਿਆਰ ਲੱਕੜੀ ਦੀ ਬਾਲੀ (ਕੜੀ) ਬਰਾਮਦ ਕੀਤੀ ਗਈ ਹੈ।

ਸ੍ਰ: ਮਨਮੋਹਨ ਸਿੰਘ ਅੋਲਖ, ਕਪਤਾਨ ਪੁਲਿਸ (ਇੰਨਵੈ.) ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਕੋਲ ਲਖਵੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਫੁੱਲੂਵਾਲਾ ਡੋਗਰਾ ਨੇ ਬਿਆਨ ਦਰਜ ਕਰਵਾਇਆ ਕਿ 21 ਜੁਲਾਈ 2024 ਨੂੰ ਉਸ ਦੇ ਪਿਤਾ ਲਾਭ ਸਿੰਘ ਘਰ ਦੇ ਬਾਹਰ ਗੇਟ ਸੜਕ ਕੋਲ ਸੁੱਤੇ ਹੋਏ ਸਨ ਤਾਂ ਜਦੋ 22 ਜੁਲਾਈ 2024 ਦੀ ਸਵੇਰ ਨੂੰ ਮੁੱਦਈ ਦੀ ਮਾਤਾ ਸੁਖਪਾਲ ਕੌਰ ਆਪਣੇ ਪਤੀ ਲਾਭ ਸਿੰਘ (57 ਸਾਲ) ਨੂੰ ਉਠਾਉਣ ਗਈ, ਤਾਂ ਉਸ ਨੇ ਦੇਖਿਆ ਕਿ ਉਸਦੇ ਪਤੀ ਦਾ ਰਾਤ ਨੂੰ ਨਾ-ਮਾਲੂਮ ਵਿਅਕਤੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਜਿਸ ’ਤੇ ਮੁੱਖ ਅਫ਼ਸਰ ਥਾਣਾ ਵੱਲੋ ਲਖਵੀਰ ਸਿੰਘ ਦੇ ਬਿਆਨ ’ਤੇ ਮੁ.ਨੰ.161 ਮਿਤੀ 20.07.2024 ਅ/ਧ 103,3(5)2NS ਥਾਣਾ ਸਿਟੀ ਬੁਢਲਾਡਾ ਬਰਖਿਲਾਫ ਨਾ-ਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।

ਸ੍ਰ: ਨਾਨਕ ਸਿੰਘ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰ: ਮਨਮੋਹਨ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈ.) ਮਾਨਸਾ ਅਤੇ ਮਨਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸ.ਡ. ਬੁਢਲਾਡਾ ਵੱਲੋ ਅਗਵਾਈ ਕਰਦੇ ਹੋਏ ਮੁੱਖ ਅਫ਼ਸਰ ਥਾਣਾ ਸਿਟੀ ਬੁਢਲਾਡਾ ਵੱਲੋਂ ਮੁੱਕਦਮੇ ਦੀ ਤਫਤੀਸ਼ ਨੂੰ ਵਿਗਿਆਨਿਕ ਅਤੇ ਤਕਨੀਕੀ ਢੰਗਾਂ ਨਾਲ ਅੱਗੇ ਵਧਾਉਂਦੇ ਹੋਏ ਮੁੱਕਦਮੇ ਨੂੰ ਟਰੇਸ ਕਰਕੇ ਅਮਨਦੀਪ ਕੌਰ ਪਤਨੀ ਬਲਦੀਪ ਸਿੰਘ, ਮਨਦੀਪ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਫੁੱਲੂਵਾਲਾ ਡੋਗਰਾ ਨੂੰ ਮੁੱਕਦਮਾ ਹਜ਼ਾ ਵਿੱਚ ਨਾਮਜ਼ਦ ਕੀਤਾ ਗਿਆ। ਦੋਨੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮਨਦੀਪ ਸਿੰਘ ਉਰਫ ਭੂਸ਼ਣ ਪਾਸਂੋ ਵਾਰਦਾਤ ਵਿੱਚ ਵਰਤਿਆ ਹਥਿਆਰ ਲੱਕੜ ਦੀ ਬਾਲੀ (ਕੜੀ) ਬਰਾਮਦ ਕਰਵਾਈ ਗਈ ਹੈ।

ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਲਾਭ ਸਿੰਘ ਦੀ ਨੂੰਹ ਅਮਨਦੀਪ ਕੌਰ ਜਿਸ ਦੇ ਮਨਦੀਪ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਫੁੱਲੂਵਾਲਾ ਡੋਗਰਾ ਨਾਲ 3-4 ਸਾਲ ਤੋ ਨਜ਼ਾਇਜ ਸਬੰਧ ਸੀ। ਮ੍ਰਿਤਕ ਲਾਭ ਸਿੰਘ ਜੋ ਐਲ.ਆਈ.ਸੀ. ਵਿੱਚ ਨੌਕਰੀ ਕਰਦਾ ਸੀ, ਜਿਸ ਦੀ 31 ਜੁਲਾਈ 2024 ਨੂੰ ਰਿਟਾਇਰਮੈਂਟ ਸੀ। ਅਮਨਦੀਪ ਕੌਰ ਮਹਿਸੂਸ ਕਰਦੀ ਸੀ ਕਿ ਉਸ ਦਾ ਸਹੁਰਾ ਰਿਟਾਇਰਮੈਂਟ ਤੋਂ ਬਾਅਦ ਉਸ ਦੇ ਅਤੇ ਮਨਦੀਪ ਸਿੰਘ ਦੇ ਸਬੰਧਾ ਵਿਚਕਾਰ ਅੜਿੱਕਾ ਹੋਵੇਗਾ। ਇਹ ਅੜਿੱਕਾ ਦੂਰ ਕਰਨ ਲਈ ਮਿਤੀ 21 ਅਤੇ 22 ਜੁਲਾਈ 2024 ਦੀ ਦਰਮਿਆਨੀ ਰਾਤ ਨੂੰ ਅਮਨਦੀਪ ਕੌਰ ਨੇ ਆਪਣੇ ਸਹੁਰਾ ਲਾਭ ਸਿੰਘ ਦੇ ਬਾਹਰ ਸੁੱਤਾ ਹੋਣ ਬਾਰੇ ਮਨਦੀਪ ਸਿੰਘ ਨੂੰ ਦੱਸ ਦਿੱਤਾ।

ਸ੍ਰ: ਮਨਮੋਹਨ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈ.) ਮਾਨਸਾ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

About The Author

Leave a Reply

Your email address will not be published. Required fields are marked *

error: Content is protected !!