ਹਰ ਘਰ ਤੱਕ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਖ ਤਰਜੀਹ : ਬ੍ਰਮ ਸ਼ੰਕਰ ਜਿੰਪਾ
– ਕੈਬਨਿਟ ਮੰਤਰੀ ਨੇ ਵਾਰਡ ਨੰਬਰ 17 ਦੇ ਭੀਮ ਨਗਰ ’ਚ ਟਿਊਬਵੈਲ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
– 28.50 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈਲ ਦਾ ਹੋਵੇਗਾ ਨਿਰਮਾਣ
ਹੁਸ਼ਿਆਰਪੁਰ, 20 ਜੁਲਾਈ 2024 : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਵਿਜ਼ਨ ਹੈ ਕਿ ਸੂਬੇ ਦੇ ਹਰ ਘਰ ਨਲ ਤੇ ਹਰ ਘਰ ਜਲ ਦੀ ਸੁਵਿਧਾ ਪਹੁੰਚੇ, ਤਾਂ ਜੋ ਸਾਰਿਆਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮਿਲੇ। ਉਹ ਵਾਰਡ ਨੰਬਰ 17 ਦੇ ਮੁਹੱਲਾ ਭੀਮ ਨਗਰ ਵਿਚ 28.50 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਜਾ ਰਹੇ ਟਿਊਬਵੈਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਾਰਡ ਦੇ ਇਸ ਇਲਾਕੇ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਨਵੇਂ ਟਿਊਬਵੈਲ ਲਗਾਉਣ ਦੀ ਮੰਗ ਸੀ, ਜਿਸ ਨੂੰ ਪਹਿਲ ਦੇ ਆਧਰ ’ਤੇ ਲਗਾਉਣ ਦਾ ਕੰਮ ਸ਼ੁਰੂ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਨਗਰ ਨਿਗਮ ਦੇ ਯਤਨਾਂ ਨਾਲ ਜਲ ਸਪਲਾਈ ਵਿਭਾਗ ਵਲੋਂ ਇਥੇ ਟਿਊਬਵੈਲ ਲਗਾਇਆ ਜਾ ਰਿਹਾ ਹੈ, ਜਿਸ ਦਾ ਫਾਇਦਾ ਇਹ ਹੈ ਕਿ ਬੋਰ ਦੀ ਗਹਿਰਾਈ ਦੇ ਨਾਲ-ਨਾਲ ਪਾਣੀ ਦੀ ਜਾਂਚ ਵੀ ਹੋ ਰਹੀ ਹੈ, ਕਿਉਂਕਿ ਪੰਜਾਬ ਵਿਚ ਜਲ ਸਪਲਾਈ ਸਪਲਾਈ ਕੋਲ ਪਾਣੀ ਦੀ ਜਾਂਚ ਕਰਨ ਲਈ ਬਹੁਤ ਵਧੀਆ ਲੈਬ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹੁਸ਼ਿਆਰਪੁਰ ਨੂੰ ਜਲ ਸਪਲਾਈ ਅਤੇ ਸਿੰਚਾਈ ਦੇ ਟਿਊਬਵੈਲ ਦੇਣ ਵਿਚ ਕੋਈ ਕਮੀ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਲੋਕਾਂ ਦੀ ਮੰਗ ਅਨੁਸਾਰ ਪੀਣ ਵਾਲੇ ਪਾਣੀ ਤੋਂ ਇਲਾਵਾ ਸਿੰਚਾਈ ਲਈ ਟਿਊਬਵੈਲ ਵੀ ਲਗਾਏ ਗਏ ਹਨ।
ਉਨ੍ਹਾਂ ਇਸ ਦੌਰਾਨ ਟਿਊਬਵੈਲ ਲਈ ਜਗ੍ਹਾ ਦਾਨ ਕਰਨ ਲਈ ਹੇਮੰਤ ਅਤੇ ਕੁਸ਼ ਸ਼ਾਰਦਾ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਪਾਣੀ ਦੀ ਸਹੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਕੌਂਸਲਰ ਮਨਜੀਤ ਕੌਰ, ਐਡਵੋਕੇਟ ਸੁਖਬੀਰ ਸਿੰਘ, ਕੁਸ਼ ਸ਼ਾਰਦਾ, ਜੀਤ ਰਾਮ, ਅਭਿਸ਼ੇਕ, ਗੌਤ, ਰਾਧੋ ਰਾਮ, ਸਾਗਰ, ਰਾਜਾ ਰਾਮ, ਪ੍ਰਵੀਨ ਕੁਮਾਰ, ਰੁਦਲ, ਸ਼ਿਵਜੀ, ਦਿਨੇਸ਼, ਮਲਕੀਤ, ਜੋਲਿੰਦਰ, ਸ਼ਿਵਾ, ਵੇਦ ਪਾਲ, ਮਨੀਸ਼ੀ, ਗੰਗਾ ਰਾਮ, ਅਜੀਤ ਕੁਮਾਰ, ਮਹੇਸ਼, ਸੋਨੂੰ, ਰਾਣਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।