ਦਿਵਿਆਂਗਜਨਾਂ ਦੇ ਸਸ਼ਕਤੀਕਰਨ ਤਹਿਤ ਰਾਸ਼ਟਰੀ ਪੁਰਸਕਾਰ ਲਈ 31 ਜੁਲਾਈ ਤੱਕ ਅਰਜ਼ੀਆਂ ਦੀ ਮੰਗ

0

New Delhi, Dec 03 (ANI): President Droupadi Murmu presents National Awards for the Empowerment of Persons with Disabilities for the year 2023 on the occasion of International Day for Persons with Disabilities, in New Delhi on Sunday. Union Minister for Social Justice and Empowerment Virendra Kumar also seen. (ANI Photo)

ਲੁਧਿਆਣਾ, 19 ਜੁਲਾਈ 2024 :  ਦਿਵਿਆਂਗਜਨਾਂ ਦੇ ਸਸ਼ਕਤੀਕਰਨ ਤਹਿਤ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ 03 ਦਸੰਬਰ, 2024 ਨੂੰ ਰਾਸ਼ਟਰੀ ਪੁਰਸਕਾਰ ਦਿੱਤੇ ਜਾਣੇ ਹਨ ਜਿਸਦੇ ਤਹਿਤ 31 ਜੁਲਈ ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਪੁਰਸਕਾਰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਨਵੀਂ ਦਿੱਲੀ ਵੱਲੋਂ ਦਿਵਿਆਂਗਜਨਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਦਿੱਤੇ ਜਾਣਗੇ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ  ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਦਿਵਿਆਂਗਜਨ ਵਿਅਕਤੀਆਂ ਜਿਨ੍ਹਾਂ ਵੱਲੋ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਅਤੇ ਯੋਗਦਾਨ ਪਾਏ ਗਏ ਹਨ, ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਨਵੀ ਦਿੱਲੀ ਵੱਲੋ ਰਾਸ਼ਟਰੀ ਪੁਰਸਕਾਰ ਦਿੱਤੇ ਜਾਣਗੇ.

ਉਨ੍ਹਾਂ ਅੱਗੇ ਦੱਸਿਆ ਕਿ ਯੋਗ ਦਿਵਿਆਂਗਜਨ ਉਮੀਦਵਾਰ ਜਿਨ੍ਹਾਂ ਵੱਲੋ ਭਲਾਈ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ, ਉਨ੍ਹਾਂ ਲਈ ਆਨਲਾਈਨ ਅਰਜੀਆਂ ਦੇਣ ਸਬੰਧੀ ਗਾਈਡਲਾਈਨਜ਼ ਅਤੇ ਪ੍ਰੋਫਾਰਮਾ ਵੈਬਸਾਈਟ www.depwd.gov.in ਅਤੇ www.awards.gov.in ‘ਤੇ ਉਪਲੱਬਧ ਹਨ। ਵੱਖ-ਵੱਖ ਸ੍ਰੇ਼ਣੀਆਂ ਅਧੀਨ ਯੋਗ ਉਮੀਦਵਾਰ ਰਾਸ਼ਟਰੀ ਪੁਰਸਕਾਰ ਲਈ 31 ਜੁਲਾਈ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵੱਲੋ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ 03 ਦਸੰਬਰ, 2024 ਨੂੰ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਦਿੱਤੇ ਜਾਣ ਵਾਲੇ ਰਾਸ਼ਟਰੀ ਪੁਰਸਕਾਰਾਂ ਲਈ ਵੱਧ ਚੜ੍ਹ ਕੇ ਅਪਲਾਈ ਕਰਨ।

About The Author

Leave a Reply

Your email address will not be published. Required fields are marked *

error: Content is protected !!