ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਦੀ ਸਹੁਲਤ ਲਈ ਵੱਖ ਵੱਖ ਵਿਭਾਗਾਂ ਦੇ ਸ਼ਿਕਾਇਤ ਨੰਬਰ ਜਾਰੀ

0

ਫਾਜ਼ਿਲਕਾ, 17 ਜੁਲਾਈ 2024 : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਇੱਥੇ ਆਮ ਲੋਕਾਂ ਦੀ ਸਹੁਲਤ ਲਈ ਵੱਖ ਵੱਖ ਵਿਭਾਗਾਂ ਦੇ ਸਿਕਾਇਤ ਨੰਬਰਾਂ ਸਮੇਤ ਹੜ੍ਹ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਵਾਸੀ ਇੰਨ੍ਹਾਂ ਨੰਬਰਾਂ ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਜਾਂ ਸਬੰਧਤ ਜਾਣਕਾਰੀਆਂ ਹਾਸਲ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨੰਬਰ 01638-262153 ਹੈ। ਇਸੇ ਤਰਾਂ ਅਬੋਹਰ ਵਿਖੇ ਉਪਮੰਡਲ ਪੱਧਰ ਦੇ ਹੜ੍ਹ ਕੰਟਰੋਲ ਰੂਮ ਦਾ ਨੰਬਰ 01634-220546 ਹੈ ਅਤੇ ਜਲਾਲਾਬਾਦ ਲਈ ਇਹ ਨੰਬਰ 01638-251373 ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਤੇ ਹੜ੍ਹ ਨਾਲ ਸਬੰਧੀ ਜਾਣਕਾਰੀ ਤੋਂ ਇਲਾਵਾ ਪੀਣ ਦੇ ਗੰਦੇ ਪਾਣੀ ਦੀ ਸਪਲਾਈ ਸਬੰਧੀ ਵੀ ਸੂਚਨਾ ਦਿੱਤੀ ਜਾ ਸਕਦੀ ਹੈ।

ਇਸੇ ਤਰਾਂ ਪੇਂਡੂ ਇਲਾਕਿਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਹੈਲਪਲਾਈਨ ਨੰ. 1800 180 246 ਹੈ। ਫਾਜ਼ਿਲਕਾ ਸ਼ਹਿਰ ਵਾਸੀ ਪੀਣ ਵਾਲੇ ਪਾਣੀ/ਸੀਵਰੇਜ ਦੀ ਬਲੋਕੇਜ ਸੰਬੰਧੀ/ ਸਟਰੀਟ ਲਾਈਟ ਸ਼ਿਕਾਇਤ ਲਈ ਕੰਪਲੇਟ ਹੈਲਪਲਾਈਨ ਨੰਬਰ 01638-264501 ਰਾਹੀਂ ਨਗਰ ਕੌਂਸਲ ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

 ਜਲਾਲਾਬਾਦ ਸ਼ਹਿਰ ਵਾਸੀ ਪੀਣ ਵਾਲੇ ਪਾਣੀ/ਸੀਵਰੇਜ ਦੀ ਬਲੋਕੇਜ ਸੰਬੰਧੀ/ ਸਟਰੀਟ ਲਾਈਟ ਸਬੰਧੀ ਸ਼ਿਕਾਇਤ ਲਈ  01638-251021 ਤੇ ਕਰ ਸਕਦੇ ਹਨ।

 ਇਸੇ ਤਰ੍ਹਾਂ ਅਬੋਹਰ ਵਾਸੀ ਪੀਣ ਵਾਲੇ ਪਾਣੀ/ਸੀਵਰੇਜ ਹੈਲਪ ਲਾਈਨ ਨੰਬਰ 14420 ਤੇ ਆਪਣੀ ਸੀਵਰੇਜ ਦੇ ਬਲੋਕੇਜ ਸੰਬੰਧੀ ਅਤੇ ਸਟਰੀਟ ਲਾਈਟ ਸਬੰਧੀ ਸ਼ਿਕਾਇਤ ਲਈ  83635 20500 ਜਾਂ 83666 70840 ਤੇ ਸੰਪਰਕ ਕਰ ਸਕਦੇ ਹਨ।

About The Author

Leave a Reply

Your email address will not be published. Required fields are marked *

You may have missed