ਸੈਨਿਕ ਇੰਸਟੀਚਿਊਟਸ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਪੰਜਾਬ ਵਿਖੇ ਬੀ.ਐਸ.ਸੀ, ਪੀ.ਜੀ.ਡੀ.ਸੀ.ਏ ਤੇ ਐਮ.ਐਸ.ਸੀ ਦੇ ਦਾਖ਼ਲੇ ਸ਼ੁਰੂ
ਹੁਸ਼ਿਆਰਪੁਰ, 15 ਜੁਲਾਈ 2024 : ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਪੰਜਾਬ ਵਿਖੇ ਚਲਾਏ ਜਾ ਰਹੇ ਸਰਕਾਰੀ ਕਾਲਜ, ਸੈਨਿਕ ਇੰਸਟੀਚਿਊਟਸ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਬੀ.ਐਸ.ਸੀ, ਪੀ.ਜੀ.ਡੀ.ਸੀ.ਏ ਤੇ ਐਮ.ਐਸ.ਸੀ ਦੇ ਦਾਖ਼ਲੇ ਸ਼ੁਰੂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿਸਟਰਾਰ ਨੋਡਲ ਦਫਤਰ, ਸੈਨਿਕ ਇੰਸਟੀਚਿਊਟਸ ਪੰਜਾਬ ਡਾ. ਪਰਮਿੰਦਰ ਕੌਰ ਸੈਣੀ ਨੇ ਦੱਸਿਆ ਕਿ ਇਹ ਸੰਸਥਾ ਆਈ.ਕੇ. ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਅਤੇ ਐਮ.ਆਰ.ਐਸ. ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਤੋਂ ਮਾਨਤਾ ਪ੍ਰਾਪਤ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਅੰਦਰ ਸਰਕਾਰ ਵੱਲੋਂ ਸੈਨਿਕ ਇੰਸਟੀਚਿਊਟ ਖੋਲ੍ਹੇ ਗਏ ਹਨ, ਜਿਨ੍ਹਾਂ ਵਿਚ ਸਾਬਕਾ ਸੈਨਿਕਾਂ/ਪੈਰਾਮਿਲਟਰੀ ਫੋਰਸ, ਐਸ.ਸੀ/ਬੀ.ਸੀ ਅਤੇ ਗਰੀਬ ਵਰਗ ਦੇ ਬੱਚਿਆਂ ਲਈ ਰੈਗੂਲਰ ਕੰਪਿਊਟਰ ਕੋਰਸ ਜਿਵੇਂ ਕਿ ਬੀ.ਐਸ.ਸੀ.(ਆਈ.ਟੀ) (ਤਿੰਨ ਸਾਲਾ ਡਿਗਰੀ ਕੋਰਸ), ਪੀ.ਜੀ.ਡੀ.ਸੀ.ਏ. (ਇਕ ਸਾਲਾ ਡਿਪਲੋਮਾ ਕੋਰਸ) ਤੇ ਐਮ.ਐਸ.ਸੀ. (ਆਈ.ਟੀ) (ਦੋ ਸਾਲਾ ਡਿਗਰੀ ਕੋਰਸ) ਸੈਸ਼ਨ 2024-2025 ਦੇ ਦਾਖ਼ਲੇ ਸ਼ੁਰੂ ਹੋ ਗਏ ਹਨ, ਜੋੋ ਕਿ ਭਵਿੱਖ ਵਿਚ ਵਿਦਿਆਰਥੀਆਂ ਨੂੰ ਪੈਰਾਂ ’ਤੇ ਖੜ੍ਹਾ ਕਰਨ ਵਿਚ ਇਕ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਕਾਲਜਾਂ ਤੋਂ ਪੜ੍ਹਾਈ ਕਰਕੇ ਅੱਜ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਸੰਸਥਾਵਾਂ ਵਿਚ ਉਚ ਅਹੁਦਿਆਂ ’ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਪੈਰਾਂ ’ਤੇ ਖੜ੍ਹਾ ਦੇਖਣਾ ਚਾਹੁੰਦੇ ਹੋ, ਤਾਂ ਨੋਡਲ ਦਫ਼ਤਰ ਤੋਂ ਪੰਜਾਬ ਵਿਚ ਚੱਲ ਰਹੇ ਕਿਸੇ ਵੀ ਸੈਨਿਕ ਇੰਸਟੀਚਿਊਟ ਦੀ ਜਾਣਕਾਰੀ ਫੋਨ ਨੰਬਰਾਂ 01882-246812, 94786-18790 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਥੇ ਇਹ ਗੱਲ ਦੱਸਣਯੋਗ ਹੈ ਕਿ ਇਸ ਸੰਸਥਾ ਵਿਚ ਵਿਦਿਆਰਥੀ ਬਿਲਕੁਲ ਨਾ-ਮਾਤਰ ਯੂਨੀਵਰਸਿਟੀ ਦੇ ਖ਼ਰਚੇ ਹੀ ਅਦਾ ਕਰਕੇ ਪੜ੍ਹਾਈ ਕਰ ਰਹੇ ਹਨ। ਇਥੇ ਪੜ੍ਹਿਆ-ਲਿਖਿਆ ਅਤੇ ਯੋਗ ਸਟਾਫ ਮੌਜੂਦ ਹੈ, ਇਹੀ ਕਾਰਨ ਹੈ ਕਿ ਸੈਨਿਕ ਇੰਸਟੀਚਿਊਟਸ ਦੇ ਵਿਦਿਆਰਥੀਆਂ ਨੇ ਕਈ ਵਾਰੀ ਯੂਨੀਵਰਸਿਟੀ ‘ਟਾਪ ਟਨ’ ਵਿਚ ਵੱਖ-ਵੱਖ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਮੱਲ੍ਹਾਂ ਮਾਰੀਆਂ ਹਨ।