ਮਿੱਟੀ ਰੇਤੇ ਦੀਆਂ ਟਰਾਲੀਆਂ ਢੱਕ ਕੇ ਲਿਜਾਈਆਂ ਜਾਣ – ਡਿਪਟੀ ਕਮਿਸ਼ਨਰ
ਫਾਜ਼ਿਲਕਾ, 11 ਜੁਲਾਈ 2024 : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਹੈ ਕਿ ਮਿੱਟੀ ਰੇਤੇ ਦੀ ਟਰਾਲੀ ਜਾਂ ਟਿੱਪਰ ਢੋਹਣ ਵਾਲੇ ਯਕੀਨੀ ਬਣਾਉਣ ਕਿ ਨਿਯਮਾਂ ਅਨੁਸਾਰ ਅਜਿਹੀ ਟਰਾਲੀ ਢੱਕੀ ਹੋਣੀ ਚਾਹੀਦੀ ਹੈ ਅਤੇ ਉਸ ੳਪਰੋਂ ਰੇਤਾ ਉੱਡ ਕੇ ਰਾਹਗੀਰਾਂ ਤੇ ਨਾ ਪਵੇ ਅਤੇ ਨਾ ਹੀ ਹਵਾ ਪ੍ਰਦੁਸ਼ਨ ਦਾ ਕਾਰਨ ਬਣੇ। ਉਨ੍ਹਾਂ ਨੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਓਵਰਲੋਡ ਅਤੇ ਤੇਜ ਰਫਤਾਰੀ ਤੇ ਵੀ ਨਜਰ ਰੱਖੀ ਜਾ ਰਹੀ ਹੈ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਕਾਰਵਾਈ ਦੇ ਭਾਗੀ ਬਣਨਗੇ।