ਰੇਲਵੇ ਸਟੇਸ਼ਨ ਕੋਟਲੀ ਕਲਾਂ ਤੋਂ ਇਕ ਵਿਅਕਤੀ ਦੀ ਲਾਸ਼ ਬਰਾਮਦ
– ਰੇਲਵੇ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਸ਼ਨਾਖਤ ਲਈ ਸਿਵਲ ਹਸਪਤਾਲ ਮਾਨਸਾ ਦੇ ਮੌਰਚਰੀ ਵਿਖੇ 72 ਘੰਟਿਆਂ ਲਈ ਰੱਖੀ
ਮਾਨਸਾ, 10 ਜੁਲਾਈ 2024 : ਰੇਲਵੇ ਸਟੇਸ਼ਨ ਕੋਟਲੀ ਕਲਾਂ ਤੋਂ ਇਕ ਵਿਅਕਤੀ ਜਿਸ ਦੀ ਉਮਰ ਕਰੀਬ 40 ਸਾਲ ਹੈ, ਜਿਸ ਦੀ ਮੌਤ ਕਿਸੇ ਚਲਦੀ ਗੱਡੀ ਵਿਚੋਂ ਡਿੱਗਣ ਕਰਕੇ ਜਾਂ ਰੇਲਵੇ ਐਕਸੀਡੈਂਟ ਹੋਣ ਕਰਕੇ ਹੋਈ ਜਾਪਦੀ ਹੈ। ਇਹ ਜਾਣਕਾਰੀ ਏ.ਐਸ.ਆਈ. ਨਿਰਮਲ ਸਿੰਘ ਚੌਕੀ ਇੰਚਾਰਜ ਜੀ.ਆਰ. ਪੀ ਮਾਨਸਾ ਨੇ ਦਿੱਤੀ।
ਚੌਂਕੀ ਇੰਚਾਰਜ ਦੇ ਦੱਸਣ ਮੁਤਾਬਿਕ ਮ੍ਰਿਤਕ ਦੀ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਰੱਖਿਆ ਗਿਆ ਹੈ ਜਿਸ ਦਾ ਹੁਲੀਆ ਸਾਂਵਲਾ ਰੰਗ, ਲੰਬੂਤਰਾ ਚਿਹਰਾ, ਦਾਹੜ੍ਹੀ ਮੁੱਛਾਂ ਕਲੀਨ ਸ਼ੇਵ, ਸਿਰ ਦੇ ਵਾਲ ਉਸਤਰਾ ਲਗਾ ਕੇ ਸਾਫ ਕੀਤੇ ਹੋਏ, ਪਤਲਾ ਤੇ ਫੁਰਤੀਲਾ ਸਰੀਰ, ਸ਼ਰਟ/ਬਨੈਣ ਨਿੱਕਰ ਪਹਿਨੀ ਹੋਈ। ਛਾਤੀ ’ਤੇ ਹਿੰਦੀ ਵਿਚ ‘ਮਾਂ-ਮਰਦ’ ਅਤੇ ਖੱਬੀ ਬਾਂਹ ਦੀ ਕਲਾਈ ’ਤੇ ਹਿੰਦੀ ਵਿਚ ‘ਭਰਤ ਭੰਡਾਰੀ, ਮੰਜੂ ਦੇਵੀ’ ਸੁਰਮੇ ਨਾਲ ਉਕਰੇ ਹੋਏ ਹਨ। ਕੱਦ 5 ਫੁੱਟ, 5/6 ਇੰਚ ਹੈ।
ਲਾਸ਼ ਦੀ ਸ਼ਨਾਖ਼ਤ ਲਈ ਲਈ ਚੌਂਕੀ ਇੰਚਾਰਜ ਨਿਰਮਲ ਸਿੰਘ ਨਾਲ ਮੋਬਾਈਲ ਨੰਬਰ 80378-58588 ਅਤੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨਾਲ 95015-77841 ’ਤੇ ਸੰਪਰਕ ਕੀਤਾ ਜਾ ਸਕਦਾ ਹੈ।