ਸਰਕਾਰੀ ਆਈ.ਟੀ.ਆਈ ਜਲਾਲਾਬਾਦ ਵਿਖੇ ਪਲੇਸਮੈਂਟ ਕੈਂਪ 12 ਜੁਲਾਈ 2024 ਨੂੰ

0

ਫਾਜ਼ਿਲਕਾ, 10 ਜੁਲਾਈ 2024 : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਡਾ. ਸੇਨੁ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ `ਤੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਦਫਤਰ ਵੱਲੋਂ 12 ਜੁਲਾਈ 2024 ਦਿਨ ਸ਼ੁਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਬਿਓਰੋ ਆਫ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮੈਡਮ ਵੈਸ਼ਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲੇਸਮੈਂਟ ਕੈਂਪ ਵਿਚ ਇੰਡੀਅਨ ਅਕਰਾਈਲੀਕ ਅਤੇ ਐਰੋ ਸਿਕਿਉਰਟੀ ਸਰਵਿਸ ਕੰਪਨੀਆਂ ਸ਼ਮੂਲੀਅਤ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਵਿਚ ਮਸ਼ੀਨ ਆਪਰੇਟਰ, ਇਲੈਕਟ੍ਰੀਸ਼ੀਅਨ ਫਿਟਰ ਅਤੇ ਸਪੁਰਵਾਈਜਰ ਤੇ ਸਿਕਿਉਰਟੀ ਗਾਰਡ ਦੀ ਅਸਾਮੀ ‘ਤੇ ਨਿਯੁਕਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਅਸਾਮੀ ਲਈ 8ਵੀ, 10ਵੀ, 12ਵੀ ਜਾਂ ਆਈ.ਟੀ. ਆਈ. ਪਾਸ ਯੋਗਤਾ ਵਾਲੇ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕੈਂਪ ਸਵੇਰੇ 10 ਵਜੇ ਲਗੇਗਾ।

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਨੇ ਦੱਸਿਆ ਕਿ ਮਸ਼ੀਨ ਆਪਰੇਟਰ ਦੀ ਅਸਾਮੀ ਲਈ ਸਿਰਫ ਲੜਕੀਆਂ ਅਪਲਾਈ ਕਰ ਸਕਦੀਆਂ ਹਨ ਜਿਨਾਂ ਦੀ ਉਮਰ ਦੀ ਸੀਮਾ 20 ਤੋਂ 35 ਸਾਲ, ਇਲੈਕਟ੍ਰੀਸ਼ੀਅਨ ਫਿਟਰ ਲਈ ਲੜਕੇ ਜਿੰਨ੍ਹਾਂ ਦੀ ਉਮਰ 18 ਤੋਂ 30 ਸਾਲ ਅਤੇ ਸਪੁਰਵਾਈਜਰ ਤੇ ਸਿਕਿਉਰਟੀ ਗਾਰਡ ਦੀ ਅਸਾਮੀ ਲਈ 20 ਤੋਂ 40 ਉਮਰ ਦੇ ਲੜਕੇ ਅਪਲਾਈ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਸਮੇਂ ਪ੍ਰਾਰਥੀ ਕੋਲ ਆਪਣਾ ਰਿਜਿਉਮ, ਯੋਗਤਾ ਸਰਟੀਫਿਕੇਟ ਦੀ ਫੋਟੋਕਾਪੀ ਅਤੇ ਅਧਾਰ ਕਾਰਡ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਸਰਕਾਰੀ ਆਈ.ਟੀ.ਆਈ ਜਲਾਲਾਬਾਦ ਵਿਖੇ ਲਗਾਇਆ ਜਾਵੇਗਾ।

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 89060-22220, 90567 60423 ਅਤੇ 82196 47182 ਤੇ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *