ਪੀਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਵਿਸ਼ਵ ਜੂਨੋਸਿਸ ਦਿਵਸ ਮਨਾਇਆ

0

ਹੁਸ਼ਿਆਰਪੁਰ, 6 ਜੁਲਾਈ 2024 : ਸਰਦਾਰ ਗੁਰਮੀਤ ਸਿੰਘ ਖੁੱਡੀਆਂ ਮਾਨਯੋਗ ਕੈਬਨਿਟ ਮੰਤਰੀ ਪਸ਼ੂ ਪਾਲਣ ,ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ  ਕੋਮਲ ਮਿੱਤਲ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਪਸ਼ੂ ਪਾਲਣ ਵਿਭਾਗ ਅਤੇ ਸਿਹਤ ਵਿਭਾਗ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪੀਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਈ ਵਿੱਚ ਡਾਕਟਰ ਹਰੂਨ ਰਤਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੀ ਅਗਵਾਈ ਵਿੱਚ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਗਿਆ। ਪ੍ਰਿੰਸੀਪਲ  ਰੰਜੂ ਦੁੱਗਲ ਨੇ ਡਾਕਟਰਾਂ ਦੀ ਟੀਮ ਦਾ ਸਵਾਗਤ ਕੀਤਾ।

ਡਾਕਟਰ ਹਰੂਨ ਰਤਨ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਹ ਦਿਨ ਪਸ਼ੂਆਂ ਤੋਂ ਇਨਸਾਨਾਂ ਅਤੇ ਇਨਸਾਨਾਂ ਤੋਂ ਪਸ਼ੂਆਂ ਵਿੱਚ ਫੈਲਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਨ੍ਹਾਂ ਬਿਮਾਰੀਆਂ ਫੈਲਣ ਦੇ ਕਾਰਨਾਂ ,ਇਲਾਜ ਅਤੇ ਬਚਾਅ ਸਬੰਧੀ ਵਿਦਿਆਰਥੀਆਂ ਨਾਲ ਵਿਸਥਾਰ ਵਿੱਚ ਵਿਚਾਰ ਸਾਂਝੇ ਕੀਤੇ। ਡਾਕਟਰ ਅਵਤਾਰ ਸਿੰਘ ਏਡੀਏਪੀ ਡਾਕਟਰ ਗੁਰਦੀਪ ਸਿੰਘ, ਸੀਨੀਅਰ ਵੈਟਰਨਰੀ ਅਫਸਰ ਡਾਕਟਰ ਹਰਜੋਧ ਸਿੰਘ, ਸੀਨੀਅਰ ਵੈਟਰਨਰੀ ਇੰਸਪੈਕਟਰ,ਡਾਕਟਰ ਸਰਬਜੀਤ ਸਿੰਘ ਮੈਡੀਕਲ ਅਫਸਰ ਡਾਕਟਰ ਬਲਜੀਤ ਕੌਰ ਮੈਡੀਕਲ ਅਫਸਰ ਕੰਤਾ ਨਰਸਿੰਗ ਅਫਸਰ ਸਿਹਤ ਵਿਭਾਗ ਹਾਰਟਾ ਬਡਲਾ ਨੇ ਜੂਨੋਸਿਸ ਬਿਮਾਰੀਆਂ ਦੇ ਵੱਖ ਵੱਖ ਪਹਿਲੂਆਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।

ਮਾਹਰਾਂ ਦੀ ਇਸ ਟੀਮ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸੰਤੋਸ਼ ਕੁਮਾਰੀ ਨੇਗੀ, ਵਾਈਸ ਪ੍ਰਿੰਸੀਪਲ ਨੇ ਮਾਹਰਾਂ ਦੀ ਟੀਮ ਦਾ ਧੰਨਵਾਦ ਕੀਤਾ। ‌ਇਸ ਮੌਕੇ ਸੀਨੀਅਰ ਵਿਦਿਆਰਥੀ, ਅਧਿਆਪਕ ਸੰਜੀਵ ਕੁਮਾਰ ਸੀਤਾਰਾਮ ਬਾਂਸਲ, ਰਜਿੰਦਰ ਕੌਰ ਸਟਾਫ ਨਰਸ, ਗਊ ਸੇਵਕ ਲਕਸ਼ਮੀ ਨਰਾਇਣ ਸ਼ਰਮਾ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *