ਜਲਾਲਾਬਾਦ ਦੇ ਵਿਧਾਇਕ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਸ਼ਹੀਦ ਊਧਮ ਸਿੰਘ ਚੌਂਕ ਜਲਾਲਾਬਾਦ ਵਿਖੇ ਰਾਹੀਗਰਾਂ ਨੂੰ ਵੰਡੇ ਮੁਫਤ ਬੂਟੇ

0

–  ਕਿਹਾ, ਆਓ ਅਸੀਂ ਰਲ ਮਿਲ ਵੱਧ ਤੋਂ ਵੱਧ ਬੂਟੇ ਲਗਾਈਏ ਤੇ ਆਪਣੇ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਈਏ

ਫਾਜ਼ਿਲਕਾ, 3 ਜੁਲਾਈ 2024 : ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਵਣ ਵਿਭਾਗ ਦੇ ਸਹਿਯੋਗ ਸਦਕਾ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਰਾਹੀਗਰਾਂ ਨੂੰ ਮੁਫਤ ਫਲਦਾਰ ਅਤੇ ਫੁੱਲਦਾਰ ਬੂਟੇ ਵੰਡੇ ਗਏ। ਇਸ ਤੋਂ ਪਹਿਲਾ ਬਸਤੀ ਭੁੰਮਣਸ਼ਾਹ, ਪਿੰਡ ਕਾਹਨੇਵਾਲਾ, ਢੰਡੀ ਖੁਰਦ ਸਮੇਤ ਵੱਖ-ਵੱਖ ਪਿੰਡਾਂ ਵਿੱਚ ਵੀ ਮੁਫਤ ਵਿੱਚ ਬੂਟੇ ਵੰਡੇ ਤੇ ਖੁਦ ਵੀ ਬੂਟੇ ਲਗਾਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵੇਂ ਬੂਟੇ ਲਗਾਉਣ ਦਾ ਅਭਿਆਨ ਚਲਾਇਆ ਹੈ ਜਿਸ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਨਰਸਰੀਆਂ ਰਾਹੀਂ ਲੋਕਾਂ ਨੂੰ ਮੁਫਤ ਬੂਟੇ ਵੰਡੇ ਜਾ ਰਹੇ ਹਨ।

ਵਿਧਾਇਕ ਗੋਲਡੀ ਕੰਬੋਜ ਨੇ ਜਲਾਲਾਬਾਦ ਸਹਿਰ ਤੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਘਰਾਂ, ਖੇਤਾਂ, ਪਿੰਡਾਂ ਤੇ ਸ਼ਹਿਰਾਂ ਦੀਆਂ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਸਾਡੇ ਜ਼ਿਲ੍ਹੇ ਨੂੰ ਹਰਾ ਭਰਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਬੂਟੇ ਬਿਲਕੁਲ ਮੁਫਤ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਕਾਫੀ ਦੂਸ਼ਿਤ ਹੋ ਗਿਆ ਹੈ ਤੇ ਇਸ ਵਾਤਾਵਰਨ ਨੂੰ ਸਾਫ ਅਤੇ ਹਰਿਆ ਭਰਿਆ ਰੱਖਣ ਲਈ ਬੂਟਿਆਂ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਇਹ ਬੂਟੇ ਵੱਡੇ ਹੋ ਕੇ ਜਿੱਥੇ ਸਾਨੂੰ ਛਾਂ ਪ੍ਰਦਾਨ ਕਰਨਗੇ ਉੱਥੇ ਹੀ ਵਾਤਾਵਰਨ ਨੂੰ ਹਰਿਆ ਭਰਿਆ ਰੱਖਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੂਟਿਆਂ ਨੂੰ ਅਸੀਂ ਕੇਵਲ ਲਗਾਉਣਾ ਹੀ ਨਹੀਂ ਸਗੋਂ ਲਗਾ ਕੇ ਇਨ੍ਹਾਂ ਦੀ ਸਾਂਭ ਸੰਭਾਲ ਕਰਨੀ ਹੈ ਤਾਂ ਜੋ ਇਹ ਵੱੜੇ ਹੋ ਕੇ ਸਾਨੂੰ ਸ਼ੁੱਧ ਵਾਤਾਵਰਨ ਪ੍ਰਦਾਨ ਕਰਨ।

About The Author

Leave a Reply

Your email address will not be published. Required fields are marked *