ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਕਰੀਅਰ ਫੇਅਰ 27 ਅਗਸਤ ਨੂੰ

0

ਫਤਹਿਗੜ੍ਹ ਸਾਹਿਬ, 25 ਅਗਸਤ 2021 : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਨੂੰ ਹੋਰ ਮਜ਼ਬੂਤ ਕਰਨ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਹਿਯੋਗ ਨਾਲ 27 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਕਰੀਅਰ ਫੇਅਰ ਦਾ ਆਯੋਜਨ ਕੀਤਾ ਜਾਣਾ ਹੈ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਜਨਰੇਸ਼ਨ, ਹੁਨਰ ਵਿਕਾਸ ਤੇ ਟ੍ਰੇਨਿੰਗ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ  ਨੇ ਦੱਸਿਆ ਕਿ ਇਸ ਕਰੀਅਰ ਫੇਅਰ ਵਿੱਚ ਪ੍ਰਾਈਵੇਟ ਖੇਤਰ ਦੀਆਂ ਕਈ ਨਾਮੀ ਕੰਪਨੀਆਂ ਹਿੱਸਾ ਲੈਣਗੀਆਂ। ਉਨ੍ਹਾਂ ਦੱਸਿਆ ਕਿ ਇਹ ਕਰੀਅਰ ਫੇਅਰ ਆਨ-ਲਾਈਨ ਅਤੇ ਆਫ-ਲਾਈਨ ਦੋਨੋਂ ਤਰੀਕੇ ਨਾਲ ਨੇਪਰੇ ਚੜੇਗਾ।

ਉਨ੍ਹਾਂ ਦੱਸਿਆ ਕਿ ਇਸ ਕਰੀਅਰ ਫੇਅਰ ਵਿੱਚ ਬੌਨ ਫੂਡਜ਼, ਐਲ.ਐਨ.ਵੈੱਬ ਵਰਕ, ਟਿਵਾਣਾ ਆਇਲ, ਆਈ ਸੀ ਆਈ ਸੀ ਆਈ ਬੈਂਕ,ਐਚ ਡੀ ਐਫ ਸੀ ਲਾਈਫ, ਕੁਏਸ ਕੋਰਪ ਵਰਗੀਆਂ ਕੰਪਨੀਆਂ  ਵਿਦਿਆਰਥੀਆਂ ਦੀ  ਰੋਜਗਾਰ ਲਈ ਚੋਣ ਕਰਨ ਲਈ ਪੁੱਜ ਰਹੀਆਂ ਹਨ।  ਇਸ ਕਰੀਅਰ ਫੇਅਰ ਵਿਚ ਕੋਈ ਵੀ ਚਾਹਵਾਨ ਪ੍ਰਾਰਥੀ ਭਾਗ ਲੈ ਸਕਦਾ ਹੈ।

ਉਨ੍ਹਾਂ ਹੋਰ ਦੱਸਿਆ ਕਿ ਇਸ ਕਰੀਅਰ ਫੇਅਰ ਵਿੱਚ ਭਾਗ ਲੈਣ ਲਈ ਗੂਗਲ ਫਾਰਮ ਵੀ ਭਰਿਆ ਜਾ ਸਕਦਾ ਹੈ ਜਿਸ ਦਾ ਲਿੰਕ http://httpsl//tinyurl.com/2hvectwa ਹੈ, ਤੇ ਇਹ ਲਿੰਕ ਰੋਜ਼ਗਾਰ ਦਫਤਰ ਵਿੱਚ ਦਰਜ ਪ੍ਰਾਰਥੀਆਂ ਦੇ ਰਜਿਸਟਰਡ ਨੰਬਰਾਂ ਉਪਰ ਵੀ ਭੇਜਿਆ ਜਾ ਰਿਹਾ ਹੈ। ਜਿਸ ਨਾਲ ਪ੍ਰਾਰਥੀ ਅਸਾਨੀ ਨਾਲ ਆਪਣੇ ਆਪ ਨੂੰ ਇਸ ਕਰੀਅਰ ਫੇਅਰ ਲਈ ਰਜਿਸਟਰ ਕਰ ਸਕਦੇ ਹਨ।

ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਕੋਲ ਆਪਣਾ ਆਧਾਰ ਕਾਰਡ ਜਾਂ ਕੋਈ ਹੋਰ ਪਹਿਚਾਣ ਪੱਤਰ ਹੋਣਾ ਲਾਜ਼ਮੀ ਹੈ। ਇੰਟਰਵਿਊ ਦੇਣ ਲਈ ਹਰ ਪ੍ਰਾਰਥੀ ਕੋਲ ਘੱਟੋ-ਘੱਟ 05 ਰੈਜ਼ਮੇ ਅਤੇ 5 ਪਾਸਪੋਰਟ ਸਾਈਜ਼ ਫੋਟੋਆ ਹੋਣੀਆਂ ਲਾਜ਼ਮੀ ਹਨ। ਇੱਕ ਪ੍ਰਾਰਥੀ ਕੇਵਲ ਤਿੰਨ ਹੀ ਕੰਪਨੀਆਂ ਵਿਚ ਇੰਟਰਵਿਊ ਦੇ ਸਕਦਾ ਹੈ। ਇਸ ਸਬੰਧ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਦੇ ਹੈਲਪਲਾਈਨ ਨੰਬਰ 99156-82436 ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਹੈਲਪਲਾਈਨ ਨੰ: 98760-58899, 01763-234253 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *

error: Content is protected !!