ਆਮ ਆਦਮੀ ਕਲੀਨਿਕ ਲਈ 7 ਮੈਡੀਕਲ ਅਫਸਰ ਨੂੰ ਐਮ ਐਲ ਏ ਅਤੇ ਸਿਵਿਲ ਸਰਜਨ ਨੇ ਦਿੱਤੇ ਨਿਯੁਕਤੀ ਪੱਤਰ

0

–  ਪੰਜਾਬ ਸਰਕਰ ਵੱਲੋਂ ਸਿਹਤ ਖੇਤਰ ਵਿੱਚ ਕੀਤੀ ਜਾ ਰਹੀ ਲਗਾਤਾਰ ਭਰਤੀ ਨਾਲ ਜਨਤਾ ਨੂੰ ਹੋਵੇਗਾ ਫਾਇਦਾ – ਜਗਦੀਪ ਗੋਲਡੀ

ਫਾਜ਼ਿਲਕਾ, 5 ਜੁਲਾਈ 2024 : ਪੰਜਾਬ ਸਰਕਾਰ ਵਲੋ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਵਾਅਦਾ ਬਾਖੂਬੀ ਪੂਰਾ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵਿਚ ਲੋਕਾ ਲਈ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਕਰਨ ਲਈ ਆਮ ਆਦਮੀ ਕਲੀਨਿਕ ਵਿੱਚ 7 ਡਾਕਟਰਾਂ ਦੀ ਭਰਤੀ ਕਰਨ ਲਈ ਪਰਿਕ੍ਰੀਆ ਪੂਰੀ ਕਰ ਲਈ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਦਫ਼ਤਰ ਵਿਖੇ ਐਮ ਐਲ ਏ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਅਤੇ ਸਿਵਿਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਨੇ 07 ਡਾਕਟਰਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਜਾਰੀ ਕਰਨ ਮੋਕੇ ਕੀਤਾ।

ਨਵ ਨਿਯੁਕਤ ਡਾਕਟਰ ਦੀ ਨਿਯੁਕਤੀ ਨਾਲ ਜ਼ਿਲੇ ਵਿਚ ਚੱਲ ਰਹੇ 26 ਆਮ ਆਦਮੀ ਕਲੀਨਿਕ ਲਈ ਸਾਰੇ ਮੈਡੀਕਲ ਅਫਸਰਾਂ ਦੀ ਅਸਾਮੀ ਪੂਰੀ ਹੋ ਗਈ ਹੈ ਜਿਸ ਨਾਲ ਲੋਕਾਂ ਨੂੰ ਘਰ ਦੇ ਨਜ਼ਦੀਕ ਹੀ ਸਿਹਤ ਸਹੁਲਤਾਂ ਮਿਲਣ ਗੀਆਂ। ਇਸ ਦੋਰਾਨ ਸ਼੍ਰੀ ਜਗਦੀਪ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਸਹੁਲਤਾਂ ਲਈ ਕਾਫੀ ਗੰਭੀਰ ਹੈ ਅਤੇ ਲੋਕਾਂ ਦੀ ਜਰੂਰਤ ਅਤੇ ਸਿਹਤ ਸੇਵਾਵਾ ਦੀ ਘਾਟ ਨੂੰ ਪੂਰਾ ਕਰਨ ਲਈ ਆਧੁਨਿਕ ਮਸ਼ੀਨਰੀ ਅਤੇ ਸਟਾਫ ਦੀ ਭਰਤੀ ਵਿੱਚ ਕੋਈ ਕਮੀ ਨਹੀਂ ਰੱਖ ਰਹੀ ਹੈ।

ਉਹਨਾਂ ਦੱਸਿਆ ਕਿ ਸਾਰੇ ਵਿਭਾਗਾਂ ਦੇ ਨਾਲ-ਨਾਲ ਸਿਹਤ ਵਿਭਾਗ ਵਿੱਚ ਵੀ ਲੋੜ ਅਨੁਸਾਰ ਭਰਤੀ ਕੀਤੀ ਜਾ ਰਹੀ ਹੈ. ਆਮ ਆਦਮੀ ਕਲੀਨਿਕ ਵਿਚ ਪਿਛਲੇ ਸਮੇਂ ਤੋ ਡਾਕਟਰ ਦੀ ਘਾਟ ਹੋਣ ਕਾਰਨ ਸਿਹਤ ਸਹੁਲਤਾਂ ਪ੍ਰਭਾਵਿਤ ਹੋ ਰਹੀ ਸੀ ਹੁਣ ਭਰਤੀ ਨਾਲ ਲੋਕਾਂ ਨੂੰ ਘਰ ਦੇ ਨਜ਼ਦੀਕ ਡਾਕਟਰ ਜਾਂਚ, ਟੈਸਟ ਅਤੇ ਦਵਾਇਆ ਮੁਫਤ ਮਿਲਣਗੇ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਡਾਕਟਰ ਚੰਦਰ ਸ਼ੇਖਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਵਿਖੇ ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੂਏ ਸਰਕਾਰ ਵਲੋ ਇਹ ਉਪਰਾਲਾ ਕੀਤਾ ਗਿਆ ਹੈ  ਜਿਸ ਦੇ ਤਹਿਤ ਇੰਟਰਵਿਊ ਰਾਹੀਂ ਡਾਕਟਰ ਦੀ ਭਰਤੀ ਕੀਤੀ ਗਈ ਹੈ ਜਿਸ ਵਿਚ ਇੰਟਰਵਿਊ ਪੈਨਲ ਨੇ 07 ਉਮੀਦਵਾਰਾਂ ਨੂੰ ਨਿਯਮਾਂ ਤਹਿਤ ਸਲੈਕਟ ਕੀਤਾ। ਉਹਨਾ ਕਿਹਾ ਕਿ ਇਹਨਾਂ ਡਾਕਟਰਾਂ ਦੀ ਨਿਯੁਕਤੀ ਸਿਹਤ ਸਹੂਲਤਾਂ ਵਿਚ ਮਿਲ ਦਾ ਪੱਥਰ ਸਾਬਿਤ ਹੋਵੇਗੀ। ਇਹਨਾ ਹਸਪਤਾਲਾਂ ਵਿਚ ਮਰੀਜਾ ਦੀ ਭੀੜ ਜਿਆਦਾ ਹੁੰਦੀ ਹੈ ਅਤੇ ਵਿਭਾਗ ਡਾਕਟਰਾਂ ਦੀ ਨਿਯੁਕਤੀ ਨਾਲ ਸਿਹਤ ਸੇਵਾਵਾਂ ਦੇਣ ਵਿਚ ਤੇਜੀ ਆਵੇਗੀ।

ਇਸ ਦੌਰਾਨ ਸਿਵਲ ਸਰਜਨ  ਡਾਕਟਰ ਚੰਦਰ ਸ਼ੇਖਰ ਨੇ ਨਵ ਨਿਯੁਕਤ ਡਾਕਟਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਹਿਦਾਇਤ ਦਿੰਦੇ ਹੋਏ ਕਿਹਾ ਕਿ ਡਾਕਟਰੀ ਪੇਸ਼ੇ ਵਿਚ ਮਰੀਜ ਨਾਲ ਨਰਮੀ ਨਾਲ ਵਤੀਰਾ ਅਪਣਾਇਆ ਜਾਵੇ ਅਤੇ ਲੋਕਾ ਦੀ ਵੱਧ ਤੋਂ ਵੱਧ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਇਸ ਦੌਰਾਨ ਡਾਕਟਰ ਕਵਿਤਾ ਸਿੰਘ ਡਾਕਟਰ ਏਰਿਕ, ਡਾਕਟਰ ਪੰਕਜ, ਡੀ ਪੀ ਐਮ ਰਾਜੇਸ਼ ਕੁਮਾਰ, ਮਾਸ ਮੀਡੀਆ ਅਫਸਰ ਵਿਨੋਦ ਕੁਮਾਰ, ਦਿਵੇਸ਼ ਕੁਮਾਰ, ਰੋਹਿਤ ਸਚਦੇਵਾ ਸਟਨੋ ਅਤੇ ਆਕਾਸ਼ ਕੰਬੋਜ ਅਤੇ ਨਵ ਨਿਯੁਕਤ ਡਾਕਟਰ ਮੌਜੂਦ ਸੀ।

About The Author

Leave a Reply

Your email address will not be published. Required fields are marked *

error: Content is protected !!