5 ਜੁਲਾਈ 2024 ਨੂੰ ਲੜਕੇ ਅਤੇ ਲੜਕੀਆਂ ਦੇ ਵੂਸ਼ੂ ਗੇਮ ਦੇ ਕਰਵਾਏ ਜਾਣਗੇ ਮੁਕਾਬਲੇ

0

ਫਾਜ਼ਿਲਕਾ, 4 ਜੁਲਾਈ 2024 : ਜਿਲ੍ਹਾ ਖੇਡ ਅਫਸਰ ਫਾਜਿਲਕਾ ਸ੍ਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਮਦੇਨਜਰ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਲਗਾਤਾਰ ਖੇਡ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਇਸੇ ਲੜੀ ਤਹਿਤ 5 ਜੁਲਾਈ 2024 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫਾਰ ਐਕਸੀਲੈਂਸੀ, ਖੂਈਆਂ ਸਰਵਰ, ਫਾਜਿਲਕਾ ਵਿਖੇ ਲੜਕੇ ਅਤੇ ਲੜਕੀਆਂ ਦੇ ਵੂਸ਼ੂ ਗੇਮ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਦੀ ਉਮਰ ਵਰਗ ਅੰਡਰ 14 ਤੇ ਅੰਡਰ 17 ਉਮਰ ਦੇ ਭਾਗ ਲੈ ਸਕਣਗੇ। ਇਹ ਟੂਰਨਾਮੈਂਟ ਡਾਇਰੈਕਟਰ ਸ੍ਰੀ ਸੁਖਵਿੰਦਰਪਾਲ ਅਤੇ ਪ੍ਰਿੰਸੀਪਲ ਸ੍ਰੀਮਤੀ ਨਵਨੀਤ ਦੇਵਗਨ ਦੀ ਰਹਿਨਮੁਈ ਹੇਠ ਸ੍ਰੀ ਮਨਦੀਪ ਸਿੰਘ ਵੂਸ਼ੂ ਕੋਚ (ਮੋ:ਬ: 98783-47981) ਵੱਲੋਂ ਕਰਵਾਇਆ ਜਾ ਰਿਹਾ ਹੈ।

About The Author

Leave a Reply

Your email address will not be published. Required fields are marked *

You may have missed