ਸਾਉਣੀ ਮੱਕੀ ਦੇ ਬੀਜ ਉਪਦਾਨ ’ਤੇ ਪ੍ਰਾਪਤ ਕਰਨ ਲਈ ਕਿਸਾਨ 10 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ : ਡੀ.ਸੀ.

0

ਹੁਸ਼ਿਆਰਪੁਰ, 4 ਜੁਲਾਈ 2024 : ਫ਼ਸਲੀ ਵਿਭਿੰਨਤਾ ਨੂੰ ਤਸ਼ਾਹਿਤ ਕਰਨ ਲਈ ਪੰਜਾਬ ਵਿੱਚ ਇਸ ਸਮੇਂ ਸਾਉਣੀ -2024 ਦੌਰਾਨ ਬੀਜੀ ਜਾਣ ਵਾਲੀ ਸਾਉਣੀ ਰੁੱਤ ਦੀ ਮੱਕੀ ਤੇ ਪੰਜਾਬ ਸਰਕਾਰ ਵਲੋਂ Agrimachinerypb.com  ਪੋਰਟਲ ਤੇ ਰਜਿਸਟਰੇਸ਼ਨ ਜਾਰੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੱਕੀ ਦੇ ਬੀਜ ਦੇ ਸਬਸਿਡੀ ਪ੍ਰਾਪਤ ਕਰਨ ਲਈ ਬੀਜ ਦੇ ਖਰੀਦ ਬਿੱਲਾਂ ਅਤੇ ਇਨਪੁਟਸ ਦੀ ਅੰਤਿਮ ਮਿਤੀ 25 ਜੂਨ ਤੋਂ ਵਧਾ ਕੇ 10 ਜੁਲਾਈ ਤੱਕ ਕਰ ਦਿੱਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪ੍ਰਮਾਣਕ ਮੱਕੀ ਦੀਆਂ ਕਿਸਮਾਂ ਤੇ 100 ਰੁਪਏ ਪ੍ਰਤੀ ਕਿਲੋ ਜਾਂ ਖਰੀਦ ਮੁੱਲ ਦਾ 50 ਫੀਸਦੀ ਜੋ ਘੱਟ ਹੋਵੇ ਦੇ ਹਿਸਾਬ  ਨਾਲ ਸਬਸਿਡੀ ਕਿਸਾਨਾਂ ਨੂੰ ਡੀ.ਬੀ.ਟੀ. ਰਾਹੀਂ ਉਪਲਬਧ ਕਰਵਾਈ ਜਾਵੇਗੀ। ਇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਭਾਵ ਕਿ 10 ਪੈਕਟ ਬੀਜ ਦੀ ਹੀ ਸਬਸਿਡੀ ਦਿੱਤੀ ਜਾਵੇਗੀ। ਸਬਸਿਡੀ ਲਈ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਪਹਿਲ ਦਿੱਤੀ ਜਾਵੇਗੀ।

ਇਸ ਮੌਕੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਦਪਿੰਦਰ ਸਿੰਘ ਨੇ ਕਿਹਾ ਕਿ ਮੱਕੀ ਦਾ ਝਾੜ ਵਧੇਰੇ ਲੈਣ ਲਈ ਮੱਕੀ ਦੀ ਬਿਜਾਈ ਵੱਟਾ ਤੇ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਵਲੋਂ ਧਰਤੀ ਹੇਠਲੇ ਬਹੁਮੱਲੇ ਪਾਣੀ ਨੂੰ ਬਚਾਉਣ ਲਈ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੱਕੀ ਦੀ ਫ਼ਸਲ ਕਿਸਾਨਾਂ ਲਈ ਇੱਕ ਵਧੀਆ ਵਿਕਲਪ ਹੈ। ਇਸ ਸਾਲ ਮੱਕੀ ਨੂੰ ਉਤਸਾਹਿਤ ਕਰਨ ਲਈ ਮੱਕੀ ਦੀ ਫ਼ਸਲ ਦਾ ਵਧੀਆ ਭਾਅ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੱਕੀ ਦਾ ਵਧੀਆ ਭਾਅ ਪ੍ਰਾਪਤ ਕਰਨ ਲਈ ਇਸ ਨੂੰ ਸੁੱਕਾ ਕੇ ਮੰਡੀ ਵਿੱਚ ਵੇਚਿਆ ਜਾਵੇ ਅਤੇ ਮੱਕੀ ਨੂੰ ਸੁਕਾਉਣ ਲਈ ਪਿੰਡ ਫੁਗਲਾਣਾ ਵਿਖੇ ਸਥਾਪਿਤ ਮੱਕੀ ਦੇ ਡਰਾਇਅਰ ਦਾ ਨੇੜਲੇ ਪਿੰਡਾਂ ਦੇ ਕਿਸਾਨ ਭਰਪੂਰ ਲਾਭ ਲੈਣ। ਮੱਕੀ ਦੀ ਫ਼ਸਲ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਕਿਸਾਨ ਜਿਲ੍ਹੇ ਅਧੀਨ ਖੇਤੀਬਾੜੀ ਵਿਕਾਸ ਅਫ਼ਸਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।

About The Author

Leave a Reply

Your email address will not be published. Required fields are marked *

error: Content is protected !!