ਅੰਗੁਰਾਲ ਦਾ ਚੈਲੇਂਜ ਹੋਇਆ ਠੁੱਸ
ਜਲੰਧਰ, 4 ਜੁਲਾਈ 2024 : ਭਾਜਪਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਤੀ ਗਈ ਚੁਨੌਤੀ ਠੁੱਸ ਸਾਬਿਤ ਹੋਈ ਕਿਉਂਕਿ ਭਾਜਪਾ ਆਗੂ ਆਪਣੀ ਗੱਲ ਨੂੰ ਸਾਬਤ ਕਰਨ ਲਈ ਕੁਝ ਵੀ ਨਹੀਂ ਕਰ ਸਕੇ।
ਨਾਟਕੀ ਅੰਦਾਜ਼ ਵਿੱਚ ਅੰਗੁਰਾਲ ਨੇ ਅੱਜ ਤੜਕੇ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਲਾਈਵ ਆ ਕੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ। ਉਨ੍ਹਾਂ ਮੁੱਖ ਮੰਤਰੀ ਨੂੰ ਆਪਣੇ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ ਹੈ ਅਤੇ ਉਨ੍ਹਾਂ ਨੇ ਬਾਬੂ ਜਗਜੀਵਨ ਰਾਮ ਵਿਖੇ ਇੱਕ ਵੱਡੇ ਨਾਟਕ ਦੀ ਸਟੇਜ ਵੀ ਤੈਅ ਕੀਤੀ ਹੈ। ਪਰ ਪਹਿਲਾਂ ਵਾਂਗ ਸ਼ੀਤਲ ਰਾਜ ਸਰਕਾਰ ਦੇ ਖਿਲਾਫ ਕੋਈ ਠੋਸ ਗੱਲ ਪੇਸ਼ ਨਹੀਂ ਕਰ ਸਕੇ।
ਇਸ ਮੌਕੇ ਉਸ ਨੇ ਸਿਰਫ਼ ਇੱਕ ਪੈੱਨ ਡਰਾਈਵ ਪੇਸ਼ ਕੀਤੀ ਸੀ, ਜਿਸ ਬਾਰੇ ਉਸ ਨੇ ਦਾਅਵਾ ਕੀਤਾ ਸੀ ਕਿ ‘ਆਪ’ ਵਿੱਚ ਉਸ ਦੇ ਸਿਆਸੀ ਵਿਰੋਧੀਆਂ ਅਤੇ ਦੋਸਤਾਂ ਦੀਆਂ ਵੀਡੀਓ ਰਿਕਾਰਡਿੰਗਾਂ ਹਨ। ਭਾਵੇਂ ਉਸ ਨੇ ‘ਆਪ’ ਆਗੂਆਂ ਖ਼ਿਲਾਫ਼ ਜ਼ਹਿਰ ਉਗਲਿਆ ਪਰ ਉਹ ਕੋਈ ਠੋਸ ਸਬੂਤ ਨਹੀਂ ਦੇ ਸਕੇ। ਇਸ ਨਾਲ ਭਾਜਪਾ ਲਈ ਵੱਡੀ ਨਮੋਸ਼ੀ ਪੈਦਾ ਹੋ ਗਈ, ਜੋ ਆਪਣੇ ਉਮੀਦਵਾਰ ਦੇ ਵਿਵਾਦਪੂਰਨ ਅਕਸ ਕਾਰਨ ਪਹਿਲਾਂ ਹੀ ਮੁਕਾਬਲੇ ਤੋਂ ਬਾਹਰ ਹੈ।
ਹਾਲਾਂਕਿ ਇਸ ਕਦਮ ਨੇ ‘ਆਪ’ ਉਮੀਦਵਾਰ ਮਹਿੰਦਰ ਭਗਤ ਦੀ ਸਥਿਤੀ ਹੋਰ ਮਜ਼ਬੂਤ ਕਰ ਦਿੱਤੀ ਹੈ। ਮੁੱਖ ਮੰਤਰੀ ਦੇ ਹਮਲਾਵਰ ਪ੍ਰਚਾਰ ਅਤੇ ਸੁਚੱਜੀ ਯੋਜਨਾਬੰਦੀ ਨੇ ਵਿਰੋਧੀ ਧਿਰ ਨੂੰ ਪਹਿਲਾਂ ਹੀ ਪਰੇਸ਼ਾਨ ਕਰ ਦਿੱਤਾ ਹੈ। ਹਰ ਗੁਜ਼ਰਦੇ ਦਿਨ ਦੇ ਨਾਲ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ 10 ਜੁਲਾਈ ਨੂੰ ਹੋਣ ਵਾਲੀ ਇਸ ਉਪ ਚੋਣ ਵਿੱਚ ‘ਆਪ’ ਵੱਡੀ ਜਿੱਤ ਦਰਜ ਕਰੇਗੀ।