ਪਸ਼ੂ ਪਾਲਣ ਵਿਭਾਗ ਨੇ ਬੂਟੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ
ਪਟਿਆਲਾ, 4 ਜੁਲਾਈ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਸੂਬੇ ਨੂੰ ਹਰਿਆ ਭਰਿਆ ਬਣਾਉਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਵਿਭਾਗ ਦੇ ਮੁਖੀ ਸ੍ਰੀ ਵਿਕਾਸ ਪ੍ਰਤਾਪ ਆਈ.ਏ.ਐੱਸ ਅਤੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਪਟਿਆਲਾ ਦੀ ਟੀਮ ਵੱਲੋਂ ਅੱਜ ਸਿਵਲ ਪਸ਼ੂ ਹਸਪਤਾਲ ਜੋਗੀਪੁਰ ਵਿਖੇ ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾ ਕੇ ਪਟਿਆਲਾ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਮ.ਐਲ.ਏ ਸਨੌਰ ਸ. ਹਰਮੀਤ ਸਿੰਘ ਪਠਾਣ ਮਾਜਰਾ ਦੇ ਸਪੁੱਤਰ ਹਰਜਸ਼ਨ ਸਿੰਘ ਪਠਾਨਮਾਜਰਾ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਸਾਰੀਆਂ ਪਸ਼ੂ ਸਿਹਤ ਸੰਸਥਾਵਾਂ ਵਿੱਚ ਇਹ ਬੂਟੇ ਲਗਾਏ ਜਾਣੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਸਮਾਗਮ ਦਾ ਪੂਰਾ ਪ੍ਰਬੰਧ ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ, ਸਹਾਇਕ ਡਾਇਰੈਕਟਰ ਡਾ. ਰਜਨੀਕ ਭੌਰਾ, ਸੀਨੀਅਰ ਵੈਟਨਰੀ ਅਫ਼ਸਰ ਡਾ ਸੋਨਿੰਦਰ ਕੌਰ ਅਤੇ ਡਾ ਰਾਜ ਕੁਮਾਰ ਗੁਪਤਾ ਨੇ ਕਰਵਾਇਆ ਅਤੇ ਵਣ ਵਿਭਾਗ ਵੱਲੋਂ ਬਲਾਕ ਇੰਚਾਰਜ ਅਮਨ ਅਰੋੜਾ ਵਣ ਵਿਸਥਾਰ ਰੇਂਜ ਪਟਿਆਲਾ ਵੱਲੋਂ ਬੂਟੇ ਉਪਲਬਧ ਕਰਵਾਏ ਗਏ।
ਇਸ ਮੌਕੇ ਪਿੰਡ ਜੋਗੀਪੁਰ ਦੇ ਪਤਵੰਤੇ ਸੱਜਣ ਆਮ ਆਦਮੀ ਪਾਰਟੀ ਦੇ ਇੰਚਾਰਜ ਹਰਿੰਦਰ ਸਿੰਘ, ਗੁਰਦੀਪ ਸਿੰਘ, ਲਾਭ ਸਿੰਘ, ਪਵਿੱਤਰ ਸਿੰਘ ਨੰਬਰਦਾਰ ਅਤੇ ਪਿੰਡ ਪੂਨੀਆ ਜੱਟਾਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਲਾਜਪਤ ਸਿੰਘ ਗੁਰਚਰਨ ਸਿੰਘ ਨੰਬਰਦਾਰ ਅਤੇ ਸਵਰਨ ਸਿੰਘ ਅਤੇ ਹੋਰ ਨਾਲ ਲੱਗਦੇ ਪਿੰਡ ਦੇ ਪਤਵੰਤੇ ਸੱਜਣ ਆਦਿ ਹਾਜ਼ਰ ਸਨ। ਇਸ ਮੌਕੇ ਤਹਿਸੀਲ ਪਟਿਆਲਾ ਦੇ ਹੋਰ ਵੈਟਨਰੀ ਅਫਸਰ, ਵੈਟਨਰੀ ਇੰਸਪੈਕਟਰ ਅਤੇ ਦਰਜਾ ਚਾਰ ਕਰਮਚਾਰੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਡਾ ਅਮਿਤ ਵੀਓ ਜੋਗੀਪੁਰ ਅਤੇ ਸਰਬਜੀਤ ਸਿੰਘ ਵੈਟਨਰੀ ਇੰਸਪੈਕਟਰ ਸੀ ਵੀ ਐਚ ਸਨੌਰ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।