ਡੀ.ਪੀ.ਆਰ.ਓ. ਦਫ਼ਤਰ ਪਟਿਆਲਾ ਦੇ ਕਰਮਚਾਰੀ ਰਜਿੰਦਰ ਸਿੰਘ ਵਿਰਕ 30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਹੋਏ ਸੇਵਾਮੁਕਤ
ਪਟਿਆਲਾ, 2 ਜੁਲਾਈ 2024 : ਲੋਕ ਸੰਪਰਕ ਵਿਭਾਗ ਵਿੱਚ ਬਤੌਰ ਕਲਾਕਾਰ ਸੇਵਾਵਾਂ ਨਿਭਾ ਰਹੇ ਸ੍ਰੀ ਰਜਿੰਦਰ ਸਿੰਘ ਵਿਰਕ ਆਪਣੀ 30 ਸਾਲਾਂ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾਮੁਕਤ ਹੋ ਗਏ। ਉਨ੍ਹਾਂ ਨੂੰ ਅੱਜ ਪਟਿਆਲਾ ਵਿਖੇ ਸਥਿਤ ਲੋਕ ਸੰਪਰਕ ਵਿਭਾਗ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿੱਚ ਸਮੁੱਚੇ ਸਟਾਫ਼ ਸਮੇਤ ਸ੍ਰੀ ਰਜਿੰਦਰ ਸਿੰਘ ਵਿਰਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਦਫ਼ਤਰ ਦੀ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਹਾਕਮ ਥਾਪਰ ਨੇ ਸ੍ਰੀ ਰਜਿੰਦਰ ਸਿੰਘ ਵਿਰਕ ਵੱਲੋਂ ਵਿਭਾਗ ਵਿਚ ਨਿਭਾਈ ਸ਼ਾਨਦਾਰ ਸੇਵਾ ਦੀ ਸਰਾਹਾਨਾ ਕੀਤੀ। ਉਨ੍ਹਾਂ ਕਿਹਾ ਕਿ ਕਰਮਚਾਰੀ ਨੇ ਆਪਣਾ ਕੰਮ ਹਮੇਸ਼ਾ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨੇਪਰੇ ਚਾੜਿਆ।
ਇਸ ਮੌਕੇ ਡੀ.ਪੀ.ਆਰ.ਓ. ਦਫ਼ਤਰ ਪਟਿਆਲਾ ਦੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਸ਼੍ਰੀ ਹਰਦੀਪ ਸਿੰਘ ਏ.ਪੀ.ਆਰ.ਓ., ਸ਼੍ਰੀ ਜਸਤਰਨ ਸਿੰਘ ਏ.ਪੀ.ਆਰ.ਓ. ਅਤੇ ਸ਼੍ਰੀ ਦੀਪਕ ਕਪੂਰ ਏ.ਪੀ.ਆਰ.ਓ., ਸੀਨੀਅਰ ਸਹਾਇਕ ਸ਼੍ਰੀਮਤੀ ਅਮਨਪ੍ਰੀਤ ਕੌਰ, ਜੂਨੀਅਰ ਸਹਾਇਕ ਸ਼੍ਰੀ ਬਲਜਿੰਦਰ ਸਿੰਘ, ਕਲਰਕ ਸ਼੍ਰੀਮਤੀ ਸਮ੍ਰਿਤੀ ਜਿੰਦਲ ਤੇ ਸ਼੍ਰੀ ਵਰਿੰਦਰ ਜੋਸ਼ੀ, ਕਲਾਕਾਰ ਸ਼੍ਰੀ ਸਲੀਮ ਅਖਤਰ, ਰਾਜਿੰਦਰ ਕੁਮਾਰ ਡਰਾਮਾ ਪਾਰਟੀ ਅਟੈਡੈਂਟ, ਸੇਵਾਦਾਰ ਸ਼੍ਰੀ ਟਿੰਕੂ, ਸੇਵਾਦਾਰ ਸ਼੍ਰੀ ਰਾਮੇਸ਼ ਕੁਮਾਰ ਤੇ ਡਰਾਈਵਰ ਸ਼੍ਰੀ ਮਨਜੀਤ ਸਿੱਧੂ ਵੀ ਹਾਜਰ ਸਨ।