ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਨਰਮੇ ਦੀ ਫ਼ਸਲ ਸੰਬਧੀ ਦਿੱਤੇ ਸੂਝਾਅ

0

ਫਾਜ਼ਿਲਕਾ , 30 ਜੂਨ 2024 :  ਪੰਜਾਬ  ਐਗਰੀਕਲਚਰਲ   ਯੂਨੀਵਰਸਿਟੀ   ਲੁਧਿਆਣਾ  ਦੇ  ਵਾਈਸ  ਚਾਂਸਲਰ  ਡਾ.  ਐਸ.  ਐਸ.  ਗੋਸਲ   ਦੀ  ਅਗਵਾਈ   ਤੇ  ਪ੍ਰਸਾਰ  ਨਿਰਦੇਸ਼ਕ  ਡਾ.  ਐਮ.  ਐਸ. ਭੁੱਲਰ  ਦੇ ਦਿਸ਼ਾ ਨਿਰਦੇਸ਼ਾ  ਤਹਿਤ,  ਪੀ. ਏ.ਯੂ.  ,ਫਾਰਮ  ਸਲਾਹਕਾਰ  ਸੇਵਾ  ਕੇਂਦਰ ਤੇ  ਖੇਤਰੀ  ਖੋਜ  ਕੇਂਦਰ   ਦੇ  ਵਿਗਿਆਨੀਆਂ  ਵਲੋ  ਜਿਲਾ  ਫਾਜ਼ਿਲਕਾ ਦੇ  ਵੱਖ   ਵੱਖ ਪਿੰਡਾਂ ( ਦੀਵਾਨਖੇੜਾ ,  ਬਕੈਨਵਾਲਾ,  ਝੂਮੀਆਂਵਾਲੀ, ਮੁਰਾਦਵਾਲਾ , ਚੂਹਡ਼ੀਵਾਲਾ, ਸੁਖਚੈਨ ,ਰੂਪਨਗਰ , ਗਿੱਦੜਾਂ ਵਾਲੀ ,  ਮੋਡੀ ਖੇੜਾ,)  ਦਾ  ਸਰਵੇਖਣ  ਕੀਤਾ   ਜਾ  ਰਿਹਾ  ਹੈ  ਅਤੇ   ਸਿਖਲਾਈ  ਕੈਂਪ ਲਗਏ  ਜਾ  ਰਹੇ  ਹਨ ।

ਸਰਵੇਖਣ  ਦੌਰਾਨ  ਅਤੇ    ਕਿਸਾਨ ਸਿਖਲਾਈ  ਕੈੰਪਸ   ਵਿਚ , ਡਾ. ਮਨਪ੍ਰੀਤ  ਸਿੰਘ ,(ਫ਼ਸਲ  ਵਿਗਿਆਨੀ )  ਨੇ  ਕਾਸ਼ਤਕਾਰ  ਵੀਰਾ   ਸਲਾਹ  ਦਿਤੀ  ਕੀ  ਜਿਹੜੇ  ਨਰਮੇ ਦੇ  ਕਾਸ਼ਤਕਾਰਾਂ ਨੇ   ਬਿਜਾਈ  ਵੇਲੇ   ਬੀ. ਟੀ. ਕਾਟਨ ਦੈ  ਦੋ ਤੋਂ ਵੱਧ   ਪੈਕੇਟਾਂ  ਦੇ ਵਰਤੋਂ ਕੀਤੀ ਹੈ , ਉਹ  ਕਿਸਾਨ  ਵੀਰਾਂ  ਨੂੰ  ਪਹਿਲੇ ਪਾਣੀ ਦੋ ਬਾਅਦ,  ਨਰਮੇ   ਦੈ  ਬੂਟੇ  ਵਿਰਲੇ ਕਰ ਦੈਣੇ  ਚਾਹੀਦੇ ਹਨ ਅਤੇ   ਪਹਿਲੇ ਪਾਣੀ   ਤੇ  ਵਤਰ  ਆਣ  ਤੇ  ਯੂਰੀਆ  ਖਾਦ ਦੀ ਪਹਿਲੀ  ਕਿਸ਼ਤ   ਦੇ   ਦੇਣੀ  ਚਾਹੀਦੀ ਹੈ ।

ਡਾ. ਜਗਦੀਸ਼  ਅਰੋੜਾ,(ਜਿਲਾ  ਪਸਾਰ ਮਾਹਰ ) ਨੇ   ਦਸਿਆ  ਕੀ ,   ਨਰਮੇ  ਦੀ ਫ਼ਸਲ ਮੌਜੂਦਾ  ਸਮੇ ਵਿਚ  ਨਰਮੇ  ਦੀ  ਫ਼ਸਲ  ਸਮੇ ਅਨੁਸਾਰ   ਸਹੀ  ਹਾਲਤ ਵਿਚ  ਹੈ  ਅਤੇ  ਕਾਸ਼ਤਕਾਰ  ਵੀਰਾ ਨੂੰ  ਛੁਟਪੁੱਟ  ਖਬਰਾਂ  ਤੋਂ   ਚਿੰਤਾ  ਕਰਨ ਦੀ  ਲੋੜ ਨਹੀਂ ! ਸਰਵੇਖਣ  ਮੁਤਾਬਕ  , ਜਿਲੇ ਵਿਚ    ਚਿੱਟੀ ਮੱਖੀ ਦੀ ਤਾਦਾਦ  ਆਰਥਿਕ ਕਾਗਰ   ਤੋਂ     ਹੇਠਾ  ਚਲ ਰਹੀ  ਹੈ !  ਫਿਰ ਵੀ ਇਸ ਵਾਰ ਜਿਲੇ  ਵਿਚ ਮੂੰਗੀ  ਦੀ  ਕਾਸਤ   ਹੇਠਾਂ  ਕਾਫੀ   ਏਰੀਆ   ਹੈ  ਅਤੇ  ਕਿਸਾਨ  ਵੀਰਾ ਨੂੰ  ਸਚੇਤ  ਰਹਿਣ ਦੀ  ਲੋੜ ਹੈ ।  ਕਿਸਾਨ  ਵੀਰ  ,   ਚਿੱਟੀ   ਮੱਖੀ  ਦਾ   ਸਰਵੇਖਣ  ਸਵੇਰੇ 10  ਵਜੇ ਤੋਂ ਪਹਿਲਾ   ਕਰਦੇ  ਰਹਿਣ ,  ਜੇਕਰ   ਨਰਮੇ  ਦੇ  ਉਪਰਲੇ  3  ਪੱਤਿਆਂ  ਉਪਰ   6 ਮੱਖੀਆਂ  ਪ੍ਰਤੀ  ਪੱਤਾ   ਨਜ਼ਰ ਆਉਂਦੀ  ਹੈ  ਤਾਂ ਯੂਨੀਵਰਸਿਟੀ  ਵਲੋਂ    ਸਿਫਾਰਿਸ਼     ਕੀਤੇ  ਕੀਟਨਾਸ਼ਕ  ਦੀ  ਵਰਤੋਂ  ਕਰਕੇ  ਇਸ  ਨੂੰ ਕਾਬੂ  ਕੀਤਾ ਜਾ  ਸਕਦਾ ਹੈ

ਨਰਮੇ ਦੀ ਗੁਲਾਬੀ ਸੁੰਡੀ  ਬਾਰੇ ਚਾਨਣਾ   ਪਾਉਂਦੇ  ਹੋਏ , ਕਿਸਾਨ  ਵੀਰਾ ਨੂੰ   ਸਲਾਹ  ਦਿਤੀ ਕੀ ਜਿਥੇ ਨਰਮੇ  ਵਿਚ ਫੁੱਲ ਗੁੱਡੀ  ਦੀ ਸ਼ੁਰੂਆਤ ਹੋ ਗਈ ਹੈ   ਓਥੇ  ਗੁਲਾਬੀ ਸੁੰਡੀ ਦੀ ਨਿਗਰਾਨੀ ਲਈ 2-3 ਫੇਰੋਮੋਨ  ਟ੍ਰੈਪ   ਪ੍ਰਤੀ   ਏਕੜ   ਦੈ    ਹਿਸਾਬ    ਨਾਲ   ਖੇਤ  ਵਿੱਚ  ਲਗਾਉਣੇ  ਚਾਹੀਦੇ   ਹਨ !  ਟ੍ਰੈਪਸ ਵਿਚ ਫਸੇ ਪੰਤੀਗਆਂ ਦੀ ਗਿਣਤੀ ਇਕ ਦਿਨ ਛੱਡ ਕੈ ਕਰਨੀ ਚਾਹੀਦੀ ਹੈ ਜਦੋ ਪਤਗਿਆਂ ਦੀ ਆਮਦ ਲਗਾਤਾਰ 2-3 ਪ੍ਰਤੀ ਟ੍ਰੈਪ ਪ੍ਰਤੀ ਦਿਨ ਨਜ਼ਰ ਆਵੇ ਤਾ ਨਰਮੇ ਦੀ ਫ਼ਸਲ ਦਾ ਵਿਸ਼ੇਸ਼ ਤੋਰ  ਤੇ  ਧਿਆਨ ਰੱਖਿਆ ਜਾਵੇ  ਅਤੇ  ਨਰਮੇ ਦੇ ਖੇਤ ਵਿੱਚੋ  ਅਲੱਗ ਅਲੱਗ  ਜਗਾ  ਤੋਂ  100  ਫੂਲਾਂ  ਦੀ  ਜਾਂਚ ਕਰੋ  ,ਜੇ   ਇਨ੍ਹਾਂ ਵਿਚ  5 ਫੁੱਲਾਂ  ਵਿਚ ਸੁੰਡੀ  ਵਾਲੇ ਨਜ਼ਰ ਆਉਂਦੇ ਹਨ ਜਾ ਗੁਲਾਬਨੁਮਾ  ਨਜ਼ਰ ਆਉਂਦੇ  ਹਨ ਤਾਂ , ਇਕਨੌਮਿਕ ਥਰੇਸ਼ਹੋਲ੍ਡ (ਆਰਥਿਕ ਕਗਾਰ) ਤੈ ਪੰਜਾਬ ਐਗਰੀਕਲਚਰਲਯੂਨੀਵਰਸਿਟੀ ਦਾਰਾ ਸਿਫਾਰਿਸ਼ ਸੁਦਾ ਦਵਾਈਆਂ ਦਾ ਸਪਰੇ ਕਰੋ ।

ਡਾ. ਅਨਿਲ ਸਾਗਵਾਨ, ਨੇ  ਕਾਸ਼ਤਕਾਰਾਂ  ਨੂੰ  ਅਪੀਲ  ਕੀਤੀ  ਕੀ  ਕਿਸਾਨ  ਵੀਰਾ  ਨਰਮੇ  ਦੀ    ਸਮੱਸਿਆਂ  ਦੈ  ਸਮਾਧਾਨ  ਲਈ, ਪੀ.ਏ. ਯੂ ਖ਼ੇਤਰੀ  ਖੋਜ  ਕੇਂਦਰ  ਅਤੇ   ਫ਼ਾਰਮ  ਸਲਾਹਕਾਰ   ਸੇਵਾ ਕੇਂਦਰ  ,  ਖੇਤੀਬਾਡ਼ੀ  ਦਫਤਰ  ਦੇ ਅਧਿਕਾਰੀਆਂ  ਨਾਲ ਵੱਧ ਤੋਂ ਵੱਧ ਰਾਫਤਾ  ਰੱਖਣ  , ਤਾ ਜੌ ਨਰਮੇ ਦੀ   ਕਾਸ਼ਤ  ਨੂੰ  ਪ੍ਰਫੁੱਲਤ  ਕੀਤਾ ਜਾ ਸਕੇ

About The Author

Leave a Reply

Your email address will not be published. Required fields are marked *

error: Content is protected !!