ਨਸ਼ਿਆ ਦੇ ਖਿਲਾਫ ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ‘ਚ 42 ਟੀਮਾਂ ਨੇ ਲਿਆ ਭਾਗ

0

– ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਨੇ ਵੰਡੇ ਇਨਾਮ ਫੁੱਟਬਾਲ, ਬਾਸਕਟਬਾਲ, ਬਾਲੀਬਾਲ ਅਤੇ ਕਬੱਡੀ ਦੀਆ 42 ਟੀਮਾਂ ਵਿੱਚ 500 ਖਿਡਾਰੀਆਂ ਨੇ ਲਿਆ ਭਾਗ

ਹੁਸ਼ਿਆਰਪੁਰ, 29 ਜੂਨ 2024 : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਗੌਰਵ ਯਾਦਵ, ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਐਸ.ਟੀ.ਐਫ.ਪੰਜਾਬ, ਚੰਡੀਗੜ੍ਹ ਕੁਲਦੀਪ ਸਿੰਘ ਅਤੇ  ਡਿਪਟੀ ਇੰਸਪੈਕਰ ਜਨਰਲ ਪੁਲਿਸ, ਜਲੰਧਰ ਰੇਂਜ਼ ਹਰਮਨਬੀਰ ਸਿੰਘ, ਦੇ ਦਿਸ਼ਾ ਨਿਰਦੇਸ਼ਾ ‘ਤੇ ਪੰਜਾਬ ਰਾਜ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕ ਮੁਹਿੰਮਅਤੇ ਜਵਾਨਾਂ ਤੇ ਬੱਚਿਆ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਸੀਨੀਅਰਕਪਤਾਨਪੁਲਿਸ ਹੁਸ਼ਿਆਰਪੁਰ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਵੱਲੋਂ 24 ਤੋਂ 26 ਜੂਨ ਤੱਕ ਥਾਣਾ ਪੱਧਰ , 26 ਜੂਨ ਤੋਂ 27ਤੱਕ ਸਬ ਡਵੀਜਨ ਪੱਧਰਤੇ ਅਤੇ 28 ਤੋਂ 29 ਜੂਨ 2024 ਤੱਕ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਪੱਧਰ ‘ਤੇ ਫੁੱਟਬਾਲ, ਬਾਲੀਬਾਲ, ਬਾਸਕਟਬਾਲ ਅਤੇ ਕਬੱਡੀ ਦੇ ਫਾਇਨਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਫਾਇਨਲ ਮੁਕਾਬਲਿਆ ਵਿੱਚ ਕੁੱਲ 42 ਟੀਮਾ ਦੇ 500 ਕਰੀਬ ਖਿਡਾਰੀਆਂ ਨੇ ਹਿੱਸਾ ਲਿਆ।ਇੱਥੇ ਇਹ ਗੱਲ ਜਿਕਰਯੋਗ ਹੈ ਕਿ ਇਸ ਤੋਂ ਇਲਾਵਾ ਇਸ 6 ਦਿਵਸੀਏ ਟੂਰਨਾਮੈਂਟ ਵਿੱਚ ਥਾਣਾ, ਸਬ-ਡਵੀਜਨ ਅਤੇ ਜਿਲ੍ਹਾ ਪੱਧਰ ‘ਤੇ ਕੁੱਲ 100 ਟੀਮਾਂ ਵਿੱਚ 1000 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।

ਇਸ ਮੌਕੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਜੇਤੂ ਖਿਡਾਰੀਆਂ ਨੂੰ ਇਨਾਮਾ ਦੀ ਵੰਡ ਕੀਤੀ ਅਤੇ ਖਿਡਾਰੀਆ ਨੂੰ ਭਵਿੱਖ ਵਿੱਚ ਵੀ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਨ੍ਹਾਂ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਜੋ ਟੀਮਾਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆਂ। ਉਨ੍ਹਾਂ ਟੀਮਾਂ ਜੇਤੂ ਟੀਮਾਂ ਨੂੰ ਪਹਿਲਾਂਇਨਾਮ 11000 ਰੁਪਏ, ਦੂਜਾ ਇਨਾਮ 5100 ਰੁਪਏ ਅਤੇ ਤੀਜਾ ਇਨਾਮ 2100 ਰੁਪਏ ਅਤੇ ਮੂਮੈਂਟੋ ਦਿੱਤੇ ਗਏ ਹਨ।ਇਸ ਤੋਂ ਇਲਾਵਾ ਹੋਰ ਭਾਗ ਲੈਣ ਵਾਲੀਆ ਟੀਮਾਨੂੰਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਫੁੱਟਬਾਲ, ਬਾਲੀਬਾਲ ਅਤੇ ਬਾਸਕਟਬਾਲ ਦੀ ਵੰਡ ਵੀ ਕੀਤੀ ਗਈ।

ਫੁੱਟਬਾਲ ਮੁਕਾਬਲੇ ਵਿੱਚ ਜੇਤੂ ਰਹੀਆਂ ਟੀਮਾਂ ਵਿਚ ਪਹਿਲੇ ਸਥਾਨ ‘ਤੇ ਪਿੰਡ ਬੱਡੋ ਥਾਣਾ ਗੜ੍ਹਸ਼ੰਕਰ, ਦੂਸਰਾ  ਸਥਾਨ ‘ਤੇ ਪਿੰਡ ਜਿਆਣ ਥਾਣਾ ਚੱਬੇਵਾਲ, ਤੀਸਰਾ ਸਥਾਨ ਮੇਹਟੀਆਣਾ ਥਾਣਾ ਮੇਹਟੀਆਣਾ ਨੇ ਪ੍ਰਾਪਤ ਕੀਤਾ। ਵਾਲੀਬਾਲ ਮੁਕਾਬਲੇ ਵਿੱਚ ਪਹਿਲਾ ਸਥਾਨ ਟਾਡਾ ਥਾਣਾ ਟਾਂਡਾ, ਦੂਸਰਾ ਮੁਕੇਰੀਆ ਥਾਣਾ ਮੁਕੇਰੀਆ ਅਤੇ ਤੀਸਰਾ ਬੁੱਲੋਵਾਲ ਥਾਣਾ ਬੁੱਲੋਵਾਲ ਨੇ ਪ੍ਰਾਪਤ ਕੀਤਾ। ਬਾਸਕਟਬਾਲ ਮੁਕਾਬਲੇਵਿੱਚ ਪਹਿਲੇ ਸਥਾਨ ‘ਤੇ ਟਾਂਡਾ ਥਾਣਾ ਟਾਂਡਾ, ਦੂਸਰਾ ਬੁੱਲੋਵਾਲ ਥਾਣਾ ਬੁੱਲੋਵਾਲ ,ਤੀਸਰਾ ਪੁਰਹੀਰਾ ਥਾਣਾ ਮਾਡਲ ਟਾਊਨ ਨੇ ਪ੍ਰਾਪਤ ਕੀਤਾ। ਕਬੱਡੀ ਮੁਕਾਬਲੇ ਵਿੱਚ ਪਹਿਲਾ ਸਥਾਨ ਪਿੰਡ ਹੈਬੋਵਾਲ ਥਾਣਾ ਗੜਸ਼ੰਕਰ ,ਦੂਸਰਾ ਪਿੰਡ ਬਾਗਪੁਰ ਥਾਣਾ ਹਰਿਆਣਾ ਅਤੇ ਤੀਸਰਾ ਸਥਾਨ ਦੋਲਤਪੁਰ ਗਿੱਲਾ ਥਾਣਾ ਹਰਿਆਣਾ ਨੇ ਪ੍ਰਾਪਤ ਕੀਤਾ।

ਇਨ੍ਹਾਂ ਖੇਡਾਂ ਕਰਵਾਉਣ ਦਾ ਮਕਸਦ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਉਣਾ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਇਸ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਨਸ਼ਿਆਂ ਦੇ ਖਿਲਾਫ ਆਰੰਭੀ ਗਈ ਇਸ ਲੜਾਈ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਰਜਿਸਟਰਡ ਅਤੇ ਨਾਨ-ਰਜਿਸਟਰਡ ਸਪੋਰਟਸ ਕਲੱਬ/ ਟੀਮਾਂ ਨੂੰ ਭਾਗ ਲੈਣ ਲਈ ਖੁੱਲਾ ਸੱਦਾ ਦਿੱਤਾ ਗਿਆ ਸੀ।ਇਸ ਮੁਹਿੰਮ ਤਹਿਤ ਪਬਲਿਕ ਨੂੰ ਅਪੀਲ ਕੀਤੀ ਕਿ ਜੇਕਰ ਆਪ ਦੇ ਆਸ ਪਾਸ ਕੋਈ ਵੀਵਿਅਕਤੀ/ਔਰਤ ਕਿਤੇ ਵੀ ਕਿਸੇ ਤਰ੍ਹਾਂ ਦਾ ਨਸ਼ਾਂ ਵੇਚਦਾ/ਵੇਚ ਦੀ ਹੈ ਤਾ ਉਸ ਦੀ ਸੂਚਨਾ ਮੋਬਾਇਲ ਨੰਬਰ 95016-60318 ‘ਤੇ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ।

About The Author

Leave a Reply

Your email address will not be published. Required fields are marked *