ਉਰਦੂ ਭਾਸ਼ਾ ਦੀ ਸਿਖਲਾਈ ਦੇ ਦਾਖਲੇ ਦੀ ਮਿਤੀ ’ਚ 10 ਜੁਲਾਈ ਤੱਕ ਦਾ ਵਾਧਾ
ਪਟਿਆਲਾ, 28 ਜੂਨ 2024 : ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਡਾ. ਮਨਜਿੰਦਰ ਸਿੰਘ ਨੇ ਦੱਸਿਆ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵਿਖੇ 01 ਜੁਲਾਈ, 2024 ਤੋਂ ਸ਼ੁਰੂ ਹੋਣ ਵਾਲੀ ਉਰਦੂ ਆਮੋਜ਼ ਦੀ ਸਿਖਲਾਈ ਫਾਰਮ ਭਰਨ ਦੀ ਮਿਤੀ 30 ਜੂਨ 2024 ਸੀ, ਉਸ ਨੂੰ 10 ਜੁਲਾਈ, 2024 ਵਧਾਇਆ ਜਾਂਦਾ ਹੈ। ਇਸ ਲਈ ਉਰਦੂ ਸਿੱਖਣ ਦੇ ਚਾਹਵਾਨ ਹੁਣ 10 ਜੁਲਾਈ ਤੱਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ (ਭਾਸ਼ਾ ਭਵਨ), ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਆਪਣਾ ਫਾਰਮ (ਸਮੇਤ ਇਕ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਅਤੇ ਵਿਦਿਅਕ ਯੋਗਤਾ ਦੇ ਸਰਕਟੀਫਿਕੇਟ ਦੀ ਫੋਟੋ ਕਾਪੀ) ਭਰ ਕੇ ਦਾਖ਼ਲਾ ਲੈ ਸਕਦੇ ਹਨ।
‘ਉਰਦੂ ਆਮੋਜ਼’ ਦੀ ਸਿਖਲਾਈ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਦਫ਼ਤਰ ਦੀ ਈਮੇਲ dlo.patiala1@gmail.com ਉਤੇ ਸੰਪਰਕ ਕੀਤਾ ਜਾ ਸਕਦਾ ਹੈ।