ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਂਟਰੀ ਗੇਟ ‘ਤੇ ਸਥਾਪਿਤ ਹੈਲਪ ਡੈਸਕ ਕਮ ਸਹਾਇਤਾ ਕੇਂਦਰ ਦਾ ਜਾਇਜਾ
– ਹੈਲਪ ਡੈਸਕ ਕਮ ਸਹਾਇਤਾ ਕੇਂਦਰ ਵਿਖੇ ਮੌਕੇ ‘ਤੇ ਹੀ ਸੇਵਾਵਾਂ ਦੇਣਗੇ ਕਰਚਮਾਰੀ –ਡਿਪਟੀ ਕਮਿਸ਼ਨਰ
– ਆਮ ਲੋਕਾਂ ਨੂੰ ਖਜਲ-ਖੁਆਰੀ ਤੋਂ ਨਿਜਾਤ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਕਾਰਜਸ਼ੀਲ
ਫਾਜ਼ਿਲਕਾ, 28 ਜੂਨ 2024 : ਜ਼ਿਲੇਹ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਂਟਰੀ ਗੇਟ ‘ਤੇ ਹੀ ਲੋਕਾਂ ਨੂੰ ਬਿਨਾ ਕਿਸੇ ਖਜਲ-ਖੁਆਰੀ ਦੇ ਸੇਵਾਵਾਂ ਦੇਣ ਦੇ ਮੱਦੇਨਜਰ ਸਥਾਪਿਤ ਕੀਤੇ ਗਏ ਹੈਲਪ ਡੈਸਕ ਕਮ ਸਹਾਇਤਾ ਕੇਂਦਰ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਹੈਲਪ ਡੈਸਕ ਵਿਖੇ ਤਾਇਨਾਤ ਕੀਤੇ ਗਏ ਸਟਾਫ ਤੋਂ ਆਉਣ-ਜਾਣ ਵਾਲੇ ਲੋਕਾਂ ਦੀ ਸਮੱਸਿਆਵਾਂ ਸਬੰਧੀ ਰਿਕਾਰਡ ਦੀ ਪੁਛ-ਗਿਛ ਕੀਤੀ। ਉਨ੍ਹਾਂ ਸਬੰਧਤ ਸਟਾਫ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਵਿਅਕਤੀ ਨੁੰ ਖਜਲ-ਖੁਆਰ ਨਾ ਹੋਣ ਦਿੱਤਾ ਜਾਵੇ ਅਤੇ ਰਜਿਸਟਰ ਲਗਾ ਕੇ ਹਰੇਕ ਵਿਅਕਤੀ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੁੰ ਖਜਲ-ਖੁਆਰੀ ਤੋਂ ਨਿਜਾਤ ਦਿਵਾਉਣ ਦੇ ਉਦੇਸ਼ ਸਦਕਾ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦਾਖਲੇ ਗੇਟ ‘ਤੇ ਹੀ ਹੈਲਪ ਡੈਸਕ ਕਮ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੈਲਪ ਡੈਸਕ ਕਮ ਸਹਾਇਤਾ ਕੇਂਦਰ ਵਿਖੇ ਲੋਕ ਹਿਤ ਸੇਵਾਵਾਂ ਦੇਣ ਵਾਲੇ ਹਰੇਕ ਵਿਭਾਗ ਦਾ ਕਰਮਚਾਰੀ ਤਾਇਨਾਤ ਕੀਤਾ ਗਿਆ ਹੈ ਜੋ ਕਿ ਮੌਕੇ *ਤੇ ਹੀ ਸਬੰਧਤ ਵਿਅਕਤੀ ਨੂੰ ਸੇਵਾਵਾਂ ਪ੍ਰਦਾਨ ਕਰੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੈਲਪ ਡੈਸਕ ਕਮ ਸਹਾਇਤਾ ਕੇਂਦਰ ਵਿਖੇ ਮੁਕੰਮਲ ਵੇਰਵਾ ਦਰਜ ਕੀਤਾ ਜਾਵੇ ਕਿ ਕਿਸ ਵਿਭਾਗ ਨਾਲ ਉਸਦਾ ਕੰਮ ਹੈ, ਉਸਦਾ ਕੰਮ ਹੋਇਆ ਜਾਂ ਨਹੀਂ, ਕਿੰਨੇ ਸਮੇ ਵਿਚ ਹੋਇਆ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਦੇ ਕੰਮ ਪਾਰਦਰਸ਼ੀ ਤਰੀਕੇ ਨਾਲ ਹੋਵੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ *ਤੇ ਪੈਨਸ਼ਨ ਨਾਲ ਸਬੰਧਤ ਸੇਵਾਵਾਂ, ਰੋਜਗਾਰ ਦਫਤਰ, ਸ਼ਗਨ ਸਕੀਮ, ਲਾਭਪਾਤਰੀ, ਆਟਾ-ਦਾਲ /ਰਾਸ਼ਨ ਕਾਰਡ ਆਦਿ ਵਿਭਾਗਾਂ ਦੇ ਕਰਮਚਾਰੀ ਮੌਕੇ *ਤੇ ਹੀ ਸੇਵਾਵਾਂ ਦੇਣ ਲਈ ਹੈਲਪ ਡੈਸਕ ਕਮ ਸਹਾਇਤਾ ਕੇਂਦਰ ਵਿਖੇ ਤਾਇਨਾਤ ਰਹਿਣਗੇ।