ਜੁਡੀਸ਼ੀਅਲ ਕੋਰਟ ਕੰਪਲੈਕਸ ਫ਼ਾਜ਼ਿਲਕਾ ਅਤੇ ਸਬ-ਜੇਲ਼੍ਹ ਫਾਜਿਲਕਾ ਵਿਖੇ ਯੋਗਾ ਕੈਂਪ ਲਗਾਇਆ ਗਿਆ

ਫਾਜਿਲਕਾ, 21 ਜੂਨ 2024 :  ਅੱਜ ਮਿਤੀ 21.06.2024 ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ  ਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੈਡਮ ਜਤਿੰਦਰ ਕੌਰ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਫਾਜਿਲਕਾ ਦੀ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਫ਼ਾਜ਼ਿਲਕਾ  ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਫ਼ਾਜ਼ਿਲਕਾ ਅਤੇ ਸਬ-ਜੇਲ਼੍ਹ ਫਾਜਿਲਕਾ ਵਿਖੇ ਯੋਗਾ ਕੈਂਪ ਲਗਾਇਆ ਗਿਆ ਹੈ। ਜੁਡੀਸ਼ੀਅਲ ਕੋਰਟ ਕੰਪਲੈਕਸ ਫਾਜਿਲਕਾ ਵਿਖੇ ਜੁਡੀਸ਼ੀਅਲ ਆਫ਼ੀਸਰਜ਼, ਜੁਡੀਸ਼ੀਅਲ ਸਟਾਫ, ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਵਕੀਲ ਸਾਹਿਬਾਨ ਨੇ ਭਾਗ ਲਿਆ ਅਤੇ ਇਸ ਵਿਚ ਮੈਡਮ ਅਨੀਤਾ ਯੋਗਿਨੀ, ਯੋਗਾ ਇੰਸਟ੍ਰਕਟਰ, ਸ਼੍ਰੀ ਰਾਜ ਸਿੰਘ, ਸੀ.ਐੱਮ.ਡੀ.ਵਾਏ. ਯੋਗਸ਼ਾਲਾ, ਯੋਗਾ ਇੰਸਟ੍ਰਕਟਰ ਨੇ ਯੋਗ ਕਰਵਾਇਆ ਅਤੇ ਸਬ-ਜੇਲ੍ਹ ਫਾਜਿਲਕਾ ਵਿਖੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਸ਼੍ਰੀ ਰਾਜੇਸ਼ ਕਸਰੀਜਾ, ਵਕੀਲ-ਵ-ਆਰਟ ਉਫ ਲੀਵਿੰਗ ਦੇ ਯੋਗਾ ਇੰਸਟ੍ਰਕਟਰ ਨੇ ਯੋਗਾ ਅਤੇ ਧਿਆਨ ਕਰਵਾਇਆ।

ਇਸ ਮੌਕੇ ਤੇ ਸ਼੍ਰੀ ਜਾਪਿੰਦਰ ਸਿੰਘ, ਮਾਨਯੋਗ ਵਧੀਕ ਜਿਲ੍ਹਾਂ ਅਤੇ ਸੈਸ਼ਨ ਜੱਜ, ਫਾਜਿਲਕਾ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਯੋਗਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਯੋਗ ਅਭਿਆਸ ਕਰਨ ਨਾਲ ਅਸੀਂ ਸਰੀਰਕ ਪੱਖੋਂ ਸਿਹਤਮੰਦ ਤਾਂ ਹੁੰਦੇ ਹੀ ਹਾਂ ਬਲਕਿ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਦੇ ਹਾਂ। ਇਸ ਨਾਲ ਮਨ ਵੀ ਸਥਿਰ ਹੁੰਦਾ ਹੈ ਤੇ ਅੰਦਰੋਂ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸ ਦੇ ਅਨੇਕਾ ਫਾਇਦੇ ਹਨ ਬਸ ਜ਼ਰੂਰਤ ਹੈ ਸਾਨੂੰ ਇਸਨੂੰ ਰੋਜ਼ਾਨਾ ਕਰਨ ਦੀ ਤੇ ਇਸ ਦੀ ਆਦਤ ਪਾਉਣ ਦੀ। ਸਵੇਰੇ-ਸਵੇਰੇ ਯੋਗਾ ਕਰਨ ਨਾਲ ਮਨ ਵਿਚ ਸਕਾਰਾਤਮਕ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਉਥੇ ਸਰੀਰ ਵੀ ਸਿਹਤਮੰਤ ਬਣਦਾ ਹੈ।

ਇਸ ਮੌਕੇ ਤੇ ਮੈਡਮ ਅਨੀਤਾ ਯੋਗਿਨੀ, ਯੋਗਾ ਇੰਸਟ੍ਰਕਟਰ ਅਤੇ  ਸ਼੍ਰੀ ਰਾਜ ਸਿੰਘ, ਸੀ.ਐੱਮ.ਡੀ.ਵਾਏ. ਯੋਗਸ਼ਾਲਾ, ਯੋਗਾ ਇੰਸਟ੍ਰਕਟਰ ਨੇ ਦੱਸਿਆ ਕਿ ਯੋਗਾ ਕਰਨ ਨਾਲ ਸਾਰਾ ਦਿਨ ਸਾਡੇ ਸਰੀਰ ਵਿਚ ਤਾਜਗੀ ਰਹਿੰਦੀ ਹੈ। ਯੋਗਾ ਕਰਨ ਨਾਲ ਸ਼ਰੀਰ ਅੰਦਰ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ ਤੇ ਨਵੀਆਂ ਬਿਮਾਰੀਆਂ ਦੇ ਪੈਦਾ ਹੋਣ ਤੋਂ ਵੀ ਛੁਟਕਾਰਾ ਮਿਲਦਾ ਹੈ। ਸਾਡਾ ਸ਼ਰੀਰ ਬਹੁਤ ਹੀ ਅਣਮੋਲ ਹੈ ਇਸ ਨੂੰ ਅਜਾਈ ਨੀ ਗਵਾਉਣਾ ਚਾਹੀਦਾ, ਇਸ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ।

ਇਸ ਮੌਕੇ ਤੇ ਸ਼੍ਰੀ ਰਾਜੇਸ਼ ਕਸਰੀਜਾ ਨੇ ਦੱਸਿਆ ਕਿ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਕਿਵੇਂ ਤੰਦਰੁਸਤ ਰੱਖਿਆ ਜਾ ਸਕਦਾ ਹੈ ਅਤੇ ਜਦੋਂ ਵੀ ਅਸੀਂ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਸਰੀਰ ਦੇ ਹਰ ਅੰਗ ਨੂੰ ਆਕਸੀਜਨ ਪ੍ਰਦਾਨ ਕੀਤੀ ਜਾ ਸਕਦੀ ਹੈ ਸਰੀਰ ਤੇ ਧਿਆਨ, ਸਾਹ ਅਤੇ ਦਿਮਾਗ ਤੇ, ਇਸ ਸਮੇਂ ਯੋਗਾ ਕੀਤਾ ਜਾਂਦਾ ਹੈ, ਇਸ ਕੋਰਸ ਵਿਚ 20 ਮਿੰਟ ਲਈ ਯੋਗਾ ਕੀਤਾ ਜਾਂਦਾ ਹੈ, ਇਸ ਵਿਚ ਉਨ੍ਹਾਂ ਨੇ ਦੱਸਿਆ ਕਿ ਅਸੀਂ ਭੋਜਨ ਅਤੇ ਪਾਣੀ ਦੁਆਰਾ ਆਪਣੇ ਸਰੀਰ ਦੀ ਦੇਖਭਾਲ ਕਿਵੇਂ ਕਰ ਸਕਦੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਣੇ ਜੀਵਨ ਵਿੱਚ ਜੋ ਵੀ ਕਰਮ ਕਰਦੇ ਹਾਂ, ਉਹ ਹਮੇਸ਼ਾ ਸਾਡੇ ਕੋਲ ਰਹਿੰਦਾ ਹੈ, ਚਾਹੇ ਉਹ ਚੰਗਾ ਕਰਮ ਹੋਵੇ ਜਾਂ ਮਾੜਾ ਕਰਮ।

About The Author

error: Content is protected !!