ਸੀ.ਐਮ ਦੀ ਯੋਗਸ਼ਾਲਾ ਤਹਿਤ ਪਟਿਆਲਾ ਦੇ ਵੱਖ ਵੱਖ ਸਥਾਨਾਂ ’ਤੇ ਮਨਾਇਆ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ

ਪਟਿਆਲਾ, 21 ਜੂਨ 2024 :  ਪਟਿਆਲਾ ਵਿਖੇ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਟਿਆਲਾ ਅਤੇ ਪਟਿਆਲਾ ਦੀਆਂ ਤਹਿਸੀਲਾਂ/ਬਲਾਕਾਂ ਵਿਚ ਵੱਖ-ਵੱਖ ਥਾਵਾਂ ‘ਤੇ ਯੋਗਾ ਕੈਂਪ ਲਗਾਏ ਗਏ, ਜਿਸ ਵਿਚ ਪਟਿਆਲਾ ਵਾਸੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਜ਼ਿਲ੍ਹਾ ਕੋਆਰਡੀਨੇਟਰ ਸੀ.ਐਮ ਦੀ ਯੋਗਸ਼ਾਲਾ ਭਾਰਤੀ ਭਾਵਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਸਥਾਨਾਂ ’ਤੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਸੀ.ਐਮ ਦੀ ਯੋਗਸ਼ਾਲਾ ਦੇ ਟ੍ਰੇਨਰਾਂ ਵੱਲੋਂ 3500 ਤੋਂ ਵੱਧ ਲੋਕਾਂ ਨੂੰ ਯੋਗਾ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾ ਦਾ ਜ਼ਿਲ੍ਹਾ ਪੱਧਰੀ  ਸਮਾਗਮ ਰਾਜਾ ਭਲਿੰਦਰ ਸਿੰਘ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਜਦ ਕਿ ਕਿਲਾ ਮੁਬਾਰਕ, ਸੈਂਟਰਲ ਬਲਾਕ ਪਾਰਕ,ਜਗਦੀਸ਼ ਐਨਕਲੇਵ, ਰਾਮ ਬਾਗ ਰਾਜਪੁਰਾ, ਰੋਜ਼ ਗਾਰਡਨ, ਗਊਸ਼ਾਲਾ ਪਾਰਕ, ਸ਼ਿਵਧਾਮ ਮੰਦਰ, ਨਿਊ ਦਸਮੇਸ਼ ਕਲੋਨੀ, ਗੋਬਿੰਦ ਕਲੋਨੀ, ਸ਼ਹੀਦ ਭਗਤ ਸਿੰਘ ਪਾਰਕ ਨਾਭਾ, ਅਗਰਸੇਨ ਪਾਰਕ, ਸਮਾਣਾ ਦੇ ਅਗਰਵਾਲ ਗਊਸ਼ਾਲਾ ਪਾਰਕ, ਵਾਦੀ ਪਾਰਕ, ਮਾਡਲ ਟਾਊਨ, ਘੱਗਾ ਦੇ ਸਟੇਡੀਅਮ ਸੀਨੀਅਰ ਸੈਕੰਡਰੀ ਸਕੂਲ, ਸਨੌਰ ਦੇ ਸ਼ਹੀਦ ਊਧਮ ਸਿੰਘ ਪਾਰਕ ਅਤੇ ਘਨੌਰ ਦੇ ਜੈਨ ਸਕੂਲ ਅਤੇ ਯੂਨੀਵਰਸਿਟੀ ਕਾਲਜ ਗਰਾਊਂਡ ਵਿਖੇ ਯੋਗ ਦਿਵਸ ਮਨਾਇਆ ਗਿਆ।

ਇਸ ਮੌਕੇ ਸੀ.ਐਮ ਦੀ ਯੋਗਸ਼ਾਲਾ ਦੇ ਬੱਚਿਆਂ ਅਤੇ ਲੜਕੀਆਂ ਵੱਲੋਂ ਯੋਗਾ ਦੀਆਂ ਸੁੰਦਰ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਸ ਵਿੱਚ ਵੱਖ-ਵੱਖ ਯੋਗਾ ਆਸਣਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਏਡੀਸੀ ਮੈਡਮ ਕੰਚਨ ਨੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਲੋਕਾਂ ਨਾਲ ਯੋਗਾ ਕੀਤਾ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰ ਮਾਜਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

About The Author

error: Content is protected !!