ਐਸ.ਡੀ.ਐਮ. ਨਿਤੇਸ਼ ਜੈਨ ਨੇ ਅੰਕਿਤ ਮਹਿਤਾ ਨੂੰ ਹਰਿਆਣਾ ਸਿਵਲ ਸਰਵਿਸਜ਼ ਵਿਚ 22ਵਾਂ ਰੈਂਕ ਪ੍ਰਾਪਤ ਕਰਨ ’ਤੇ ਸਨਮਾਨਿਤ ਕੀਤਾ

ਮਾਨਸਾ, 20 ਜੂਨ 2024 :  ਭੂਮੀ ਰੱਖਿਆ ਵਿਭਾਗ ਵਿਚ ਬਤੌਰ ਭੂਮੀ ਰੱਖਿਆ ਅਫ਼ਸਰ ਸਰਦੂਲਗੜ੍ਹ ਵਜ਼ੋਂ ਤਾਇਨਾਤ ਅੰਕਿਤ ਮਹਿਤਾ ਨੂੰ ਹਰਿਆਣਾ ਸਿਵਲ ਸਰਵਿਸਜ਼ ਦੀ ਪ੍ਰੀਖਿਆ ਵਿਚ 22ਵਾਂ ਰੈਂਕ ਹਾਸਿਲ ਕਰਨ ’ਤੇ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਨੇ ਸਨਮਾਨ ਕੀਤਾ ਅਤੇ ਅੰਕਿਤ ਮਹਿਤਾ ਨੂੰ ਚੰਗੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਅੰਕਿਤ ਮਹਿਤਾ ਨੇ ਦੱਸਿਆ ਕਿ ਉਸ ਦੇ ਪਿਤਾ ਇਕ ਕਿਸਾਨ ਹਨ ਅਤੇ ਮਾਤਾ ਏ.ਐਨ.ਐਮ. ਹਨ। ਉਨ੍ਹਾਂ ਕਿਹਾ ਕਿ ਡਿਊਟੀ ਦੇ ਨਾਲ ਨਾਲ ਹਰਿਆਣਾ ਸਿਵਲ ਸਰਵਿਸਜ਼ ਪ੍ਰੀਖਿਆ ਦੀ ਤਿਆਰੀ ਜਾਰੀ ਰੱਖੀ। ਨੌਕਰੀ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਰਹਿ ਕੇ ਉਸ ਨੂੰ ਸਿਵਲ ਸਰਵਿਸਜ਼ ਵਿਚ ਸ਼ਾਮਲ ਹੋਣ ਦੀ ਪ੍ਰੇਰਨਾ ਮਿਲੀ। ਉਨ੍ਹਾਂ ਹੋਰਨਾਂ ਪ੍ਰਤੀਯੋਗੀਆਂ ਨੂੰ ਵੀ ਮਿਹਨਤ ਅਤੇ ਸਮੇਂ ਦੀ ਵਿਊਂਤਬੰਦੀ ਨਾਲ ਤਿਆਰੀ ਕਰਨ ਦਾ ਸੁਨੇਹਾ ਦਿੱਤਾ।

About The Author

You may have missed