ਪਟਿਆਲਾ ਵਿਖੇ ਅਮਰੂਦ ਫ਼ੈਸਟੀਵਲ 26 ਅਗਸਤ ਨੂੰ

0

ਪਟਿਆਲਾ, 24 ਅਗਸਤ 2021 : ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ 26 ਅਗਸਤ ਨੂੰ ਬਾਰਾਂਦਰੀ ਬਾਗ ਵਿਖੇ ਅਮਰੂਦ ਫ਼ੈਸਟੀਵਲ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ  ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਅਮਰੂਦ ਦੇ ਉਤਪਾਦਨ ਅਤੇ ਇਸ ਤੋਂ ਬਣਨ ਵਾਲੇ ਪਦਾਰਥਾਂ ਦੇ ਉਤਪਾਦਾਂ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕਰਨ ਲਈ ਅਮਰੂਦ ਫ਼ੈਸਟੀਵਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਜ਼ਿਲ੍ਹਾ ਇਕ ਉਤਪਾਦ ਸਕੀਮ ਅਧੀਨ ਅਮਰੂਦ ਦੀ ਚੋਣ ਪਟਿਆਲਾ ਲਈ ਕੀਤੀ ਗਈ ਹੈ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬਾਗ਼ਬਾਨੀ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਦਯੋਗ ਵਿਭਾਗ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਮੇਲੇ ਵਿਚ ਅਮਰੂਦ ਦੇ ਵੱਖ-ਵੱਖ ਉਤਪਾਦਾਂ, ਕਾਸ਼ਤਕਾਰਾਂ, ਪ੍ਰੋਸੈਸਿੰਗ ਕੰਪਨੀਆਂ, ਘਰੇਲੂ ਫਲ ਪਦਾਰਥਾਂ ਦੀ ਪ੍ਰਦਰਸ਼ਨੀ 26 ਅਗਸਤ ਦਿਨ ਵੀਰਵਾਰ ਨੂੰ ਸਵੇਰੇ 8:00 ਵਜੇ ਤੋਂ 5:00 ਵਜੇ ਤੱਕ ਲਗਾਈ ਜਾ ਰਹੀ ਹੈ। ਇਸ ਮੇਲੇ ਵਿੱਚ ਅਮਰੂਦ ਦੀਆਂ ਵਧੀਆਂ ਕਿਸਮਾਂ ਦੇ ਬੂਟੇ ਵੀ ਉਪਲਬਧ ਹੋਣਗੇ।

ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਅਮਰੂਦ ਦੇ ਕਿਸਾਨਾਂ ਦਾ ਪ੍ਰੋਸੈਸਿੰਗ ਇੰਡਸਟਰੀ ਨਾਲ ਲਿੰਕੇਜ਼ ਵੀ ਕਰਵਾਇਆ ਜਾਵੇਗਾ।ਅਮਰੂਦ ਤੋ ਤਿਆਰ ਵੱਖ-ਵੱਖ ਪਦਾਰਥਾਂ ਜਿਵੇਂ ਕਿ ਜੈਲੀ, ਜੈਮ, ਬਰਫ਼ੀ, ਚਟਨੀ , ਸਾਬਣ, ਕੈਂਡੀ, ਜੂਸ ਆਦਿ ਵੀ ਉਪਲਬਧ ਹੋਣਗੇ।

About The Author

Leave a Reply

Your email address will not be published. Required fields are marked *

error: Content is protected !!