ਸਬ ਮਿਸ਼ਨ ਗਰੀਨ ਪੰਜਾਬ ਤਹਿਤ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਵੰਡੇ ਗਏ 10 ਹਜ਼ਾਰ ਪੌਦੇ : ਵਿਨੇ ਕੁਮਾਰ
ਹੁਸ਼ਿਆਰਪੁਰ, 24 ਅਗਸਤ 2021 : ਪੰਜਾਬ ਸਰਕਾਰ ਦੇ ਸਬ ਮਿਸ਼ਨ ਗਰੀਨ ਪੰਜਾਬ ਤਹਿਤ ਖੇਤੀ ਭਵਨ ਹੁਸ਼ਿਆਰਪੁਰ ਵਿਚ ਵਣ ਮਹਾਂਉਤਸਵ 2021 ਮਨਾਇਆ ਗਿਆ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਵਲੋਂ ਅੰਬ ਦਾ ਪੌਦਾ ਲਗਾਇਆ ਗਿਆ। ਉਨ੍ਹਾਂ ਪੰਜਾਬ ਸਰਕਾਰ ਦੇ ਗਰੀਨ ਪੰਜਾਬ ਮਿਸ਼ਨ ਤਹਿਤ ਅੱਜ ਵਿਭਾਗ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਵਣ ਵਿਭਾਗ ਦੇ ਸਹਿਯੋਗ ਨਾਲ ਕਰੀਬ 10 ਹਜ਼ਾਰ ਪੌਦੇ ਕਿਸਾਨਾਂ ਨੂੰ ਮੁਫ਼ਤ ਵੰਡੇ ਗਏ।
ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਆਤਮਾ ਸਕੀਮ ਦੇ ਸਹਿਯੋਗ ਨਾਲ ਸੋਹੰਜਨਾ ਦੇ ਕਰੀਬ 2000 ਪੌਦੇ ਵੱਖ-ਵੱਖ ਸਰਕਾਰੀ ਸਕੂਲਾਂ, ਪੰਚਾਇਤਾਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਲਗਾਏ ਗਏ ਹਨ। ਇਸ ਮੌਕੇ ਵਿਸ਼ੇ ਵਸਤੂ ਮਾਹਰ ਡਾ. ਮਨਜੀਤ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਰਮਨ ਸ਼ਰਮਾ, ਖੇਤੀ ਵਿਕਾਸ ਅਫ਼ਸਰ ਜਤਿਨ, ਧਰਮਵੀਰ, ਅਕਾਊਂਟੈਟ ਸੁਰਿੰਦਰ ਸਿੰਘ, ਕੰਪਿਊਟਰ ਪ੍ਰੋਗਰਾਮਰ ਰਵਿੰਦਰ ਕੁਮਾਰ, ਦਿਨੇਸ਼, ਏ.ਟੀ.ਐਮ. (ਆਤਮਾ) ਜੋਰਾਵਰ ਸਿੰਘ, ਭੁਪਿੰਦਰ ਸਿੰਘ, ਰਾਜ ਕੁਮਾਰ, ਦੀਪ ਰਾਜ, ਮਨੋਜ ਵੀ ਹਾਜ਼ਰ ਸਨ।