ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ’ਚ ਸ਼ਾਰਟ ਟਰਮ ਕੰਪਿਊਟਰ ਕੋਰਸ ਸ਼ੁਰੂ
ਹੁਸ਼ਿਆਰਪੁਰ, 23 ਅਗਸਤ 2021 : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰੰਘ (ਰਿਟਾ:) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਕਾਲਜ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਸਾਬਕਾ ਸੈਨਿਕਾਂ, ਪੈਰਾ ਮਿਲਟਰੀ ਫੋਰਸ, ਐਸ.ਸੀ. ਅਤੇ ਗਰੀਬ ਵਰਗ ਦੇ ਬੱਚਿਆਂ ਲਈ ਸ਼ਾਰਟ ਟਰਮ ਕੰਪਿਊਟਰ ਕੋਰਸ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਕੰਪਿਊਟਰ ਦੀ ਬੇਸਿਕ ਜਾਣਕਾਰੀ ਤੇ ਇੰਟਰਨੈਟ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ।
ਕਰਨਲ ਦਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੋਰਸ ਲਈ ਯੋਗਤਾ ਬਾਹਰਵੀਂ ਅਤੇ ਗਰੈਜੂਏਸ਼ਨ (ਕਿਸੇ ਵੀ ਵਿਸ਼ੇ ਨਾਲ) ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਲਈ ਦੂਸਰੇ ਵਰਗਾਂ ਦੇ ਬੱਚੇ ਵੀ ਸਿਖਲਾਈ ਲੈ ਸਕਦੇ ਹਨ। ਸੈਨਿਕਾਂ ਦੇ ਆਸ਼ਰਿਤਾਂ ਤੋਂ ਇਲਾਵਾ ਸਿਵਲਿਅਨ ਬੱਚਿਆਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਾਖਲੇ ਲਈ ਉਮੀਦਵਾਰ ਆਪਣੇ ਅਸਲੀ ਸਰਟੀਫਿਕੇਟ ਲੈ ਕੇ ਮੰਗਲਵਾਰ ਤੋਂ ਵੀਰਵਾਰ ਤੱਕ ਸਵੇਰੇ 10 ਵਜੇ ਤੋਂ 3 ਵਜੇ ਤੱਕ ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਚ ਪਹੁੰਚਣ। ਵਧੇਰੇ ਜਾਣਕਾਰੀ ਲਈ ਸੈਨਿਕ ਇੰਸਟੀਚਿਊਟ ਐਂਡ ਟੈਕਨਾਲੋਜੀ ਦੇ ਟੈਲੀਫੋ ਨੰਬਰ 98157-05178, 01882-246812 ਅਤੇ 94786-18790 ’ਤੇ ਸੰਪਰਕ ਕਰਨ।