ਡੀ-ਵਾਰਮਿੰਗ ਡੇਅ ਮੌਕੇ 2 ਸਾਲ ਤੋਂ 19 ਸਾਲ ਤੱਕ ਦੇ ਬਚਿੱਆਂ ਨੂੰ ਦਿੱਤੀਆਂ ਜਾਵੇਗੀ ਐਲਬੈਨਡਾਜ਼ੋਲ ਦੀ ਖੁਰਾਕ
ਮਾਨਸਾ, 23 ਅਗਸਤ 2021 : ਡੀ ਵਾਰਮਿੰਗ ਡੇਅ 25 ਅਗਸਤ ਨੂੰ ਕੌਮੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਹਿਤਿੰਦਰ ਕੌਰ ਨੇ ਦੱਸਿਆ ਕਿ ਜਿਲ੍ਹੇ ਭਰ ਵਿੱਚ 502 ਸਰਕਾਰੀ ਅਤੇ 175 ਪ੍ਰਾਈਵੇਟ ਸਕੂਲਾਂ ਦੇ 2 ਸਾਲ ਤੋਂ 19 ਸਾਲ ਤੱਕ ਦੇ 1,84,672 ਬੱਚਿਆਂ ਨੂੰ ਐਲਬੈਨਡਾਜੋਲ (400) ਦੀਆਂ ਗੋਲੀਆਂ ਦਿੱਤਿਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਹ ਗੋਲੀਆਂ ਆਂਗਨਵਾੜੀ ਵਰਕਰ, ਆਸ਼ਾ ਵਰਕਰ ਅਤੇ ਏ.ਐਨ.ਐਮ. ਵੱਲੋਂ ਦਿਤੀਆਂ ਜਾਣਗੀਆਂ ਅਤੇ ਇਹ ਗੋਲੀਆਂ ਮਿਡ ਡੇ ਮੀਲ ਉਪਰੰਤ ਦਿਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਗੋਲੀ ਕਿਸੇ ਵੀ ਬੱਚੇ ਨੂੰ ਖਾਲੀ ਪੇਟ ਨਹੀਂ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਕਿਸੇ ਕਾਰਣ ਵੱਸ ਰਹਿ ਗਏ ਬੱਚਿਆਂ ਨੂੰ ਇਹ ਗੋਲੀਆਂ 1 ਸਤੰਬਰ ਨੂੰ (ਮੌਪ ਅੱਪ ਡੇ) ’ਤੇ ਦਿੱਤੀਆਂ ਜਾਣਗੀਆਂ।
ਇਸ ਸਬੰਧੀ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸੰਜੀਵ ਓਬਰਾਏ ਨੇ ਦੱਸਿਆ ਕਿ 6 ਸਾਲ ਤੋਂ 19 ਸਾਲ ਤੱਕ ਦੇ ਕਿਸੇ ਕਾਰਣ ਸਕੂਲੋਂ ਵਿਰਵੇ ਬੱਚਿਆਂ ਨੂੰ ਵੀ ਇਹ ਗੋਲੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਕੂਲੋਂ ਵਿਹੂਣੇ ਕਿਸ਼ੋਰੀਆਂ ਨੂੰ 100 ਫੀਸਦੀ ਕਵਰ ਕਰਨ ਹਿੱਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਆਈ. ਸੀ.ਡੀ. ਐਸ. ਅਤੇ ਸੀ. ਡੀ. ਪੀ. ਓ. ਵੱਲੋਂ ਆਪਣੇ-ਆਪਣੇ ਇਲਾਕੇ ਦੀ ਮੋਨੀਟਰਿੰਗ ਅਤੇ ਦੇਖਰੇਖ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੱਕ ਸਾਲ ਤੋਂ ਦੋ ਸਾਲ ਦੇ ਬੱਚਿਆਂ ਨੂੰ ਐਲਬੈਂਡਾਜੋਲ ਸਿਰਪ 5 ਐਮ ਐਲ ਆਸ਼ਾ, ਆਂਗਨਵਾੜੀ ਵਰਕਰ ਅਤੇ ਏ.ਐਨ.ਐਮ. ਵੱਲੋਂ ਦਿੱਤੀ ਜਾਵੇਗੀ।
ਡਾ ਬਲਜੀਤ ਕੌਰ ਜਿਲ੍ਹਾ ਨੋਡਲ ਅਫਸਰ ਆਰ.ਬੀ.ਐਸ. ਕੇ. ਨੇ ਜਾਣਕਾਰੀ ਦਿੰਦਿਆ ਹੋਏ ਦੱਸਿਆ ਕਿ ਸਮੂਹ ਐਸ.ਐਮ.ਓ., ਬਲਾਕ ਨੋਡਲ ਅਫਸਰ ਅਤੇ ਬੀ.ਈ.ਈ. ਆਪਣੇ-ਆਪਣੇ ਇਲਾਕੇ ਅਧੀਨ ਆਉਂਦੇ ਸਕੂਲਾਂ, ਭੱਠੇ, ਸਲੱਮ ਏਰੀਆ ਅਤੇ ਸਕੂਲੋਂ ਡਰਾਪ ਆਊਟ ਬੱਚਿਆਂ ਨੂੰ 100 ਫੀਸਦੀ ਕਵਰ ਕਰਨ ਯਕੀਨੀ ਬਣਾਉਣ ਲਈ ਮੋਨੀਟਰਿੰਗ ਅਤੇ ਦੇਖਰੇਖ ਕਰਨਗੇ।
ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ’ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਡਾ. ਸੰਜੀਵ ਓਬਰਾਏ ਨੋਡਲ ਅਫਸਰ ਆਰ.ਬੀ.ਐਸ.ਕੇ. ਡਾ. ਬਲਜੀਤ ਕੌਰ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਉਨ੍ਹਾ ਦੱਸਿਆ ਇਸ ਤੋਂ ਇਲਾਵਾ ਬਲਾਕ ਪੱਧਰ ’ਤੇ ਡਾ. ਪਰਵਰਿਸ਼ ਮਾਨਸਾ, ਡਾ. ਸੋਹਣ ਲਾਲ ਅਰੋੜਾ ਸਰਦੂਲਗੜ੍ਹ, ਡਾ. ਅਮਨਦੀਪ ਗੋਇਲ ਬੁਢਲਾਡਾ ਅਤੇ ਡਾ ਹਰਦੀਪ ਸ਼ਰਮਾ ਖਿਆਲਾ ਕਲਾਂ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।