ਮੂਲੇਪੁਰ ਅਨਾਜ ਮੰਡੀ ਵਿੱਚ 37 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਫੜ : ਨਾਗਰਾ
ਫ਼ਤਹਿਗੜ੍ਹ ਸਾਹਿਬ, 23 ਅਗਸਤ 2021 : ਖੇਤੀਬਾੜੀ ਪੰਜਾਬ ਦਾ ਆਧਾਰ ਹੈ ਤੇ ਜਿੰਨੀ ਤਰੱਕੀ ਖੇਤੀਬਾੜੀ ਖੇਤਰ ਕਰੇਗਾ, ਓਨੀ ਹੀ ਤਰੱਕੀ ਸੂਬਾ ਕਰਦਾ ਜਾਏਗਾ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਸਬੰਧੀ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਦੀ ਲੜੀ ਤਹਿਤ ਹੀ ਮੂਲੇਪੁਰ ਦੀ ਅਨਾਜ ਮੰਡੀ ਵਿਖੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੁਰਾਣੇ ਫੜ ਨੂੰ 40 ਸਾਲ ਬਾਅਦ 37 ਲੱਖ ਰੁਪਏ ਦੀ ਲਾਗਤ ਨਾਲ ਮੁੜ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਮੂਲੇਪੁਰ ਅਨਾਜ ਮੰਡੀ ਵਿਖੇ ਬਣਨ ਵਾਲੇ ਫੜ ਦਾ ਨੀਂਹ ਪੱਥਰ ਰੱਖਣ ਮੌਕੇ ਦਿੱਤੀ।
ਸ. ਨਾਗਰਾ ਨੇ ਦੱਸਿਆ ਕਿ ਹਲਕੇੇ ਦੀਆਂ ਮੰਡੀਆਂ ਦੇ ਵਿਕਾਸ ਤੇ ਕਾਇਆ ਕਲਪ ਉਤੇ ਕਰੋੜਾਂ ਰੁਪਏ ਖਰਚੇ ਗਏ ਹਨ ਤੇ ਵੱਖ ਵੱਖ ਮੰਡੀਆਂ ਵਿੱਚ ਨਵੇਂ ਫੜ, ਸ਼ੈਡ, ਸੜਕਾਂ, ਪਖਾਨੇ, ਸੀਵਰੇਜ ਤੇ ਹੋਰ ਲੋੜੀਂਦਾ ਬੁਨਿਆਦੀ ਢਾਂਚਾ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਹਲਕੇ ਦੀਆਂ ਮੰਡੀਆਂ ਦੀ ਸਾਰ ਨਹੀਂ ਲਈ ਗਈ ਸੀ ਪਰ ਪੰਜਾਬ ਸਰਕਾਰ ਨੇ ਮੰਡੀਆਂ ਦੇ ਵਿਕਾਸ ਵੱਲ ਉਚੇਚਾ ਧਿਆਨ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਕਿਸਾਨੀ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਕਿਸਾਨ ਦਾ ਦਾਣਾ ਦਾਣਾ ਲੇਖੇ ਲੱਗੇ ਅਤੇ ਉਸ ਦੀ ਫ਼ਸਲ ਦਾ ਕਿਸੇ ਕਿਸਮ ਨਾਲ ਨੁਕਸਾਨ ਨਾ ਹੋਵੇ।
ਉਨ੍ਹਾਂ ਕਿਹਾ ਹਲਕੇ ਦੀਆਂ ਵੱਡੀ ਗਿਣਤੀ ਮੰਡੀਆਂ ਦੇ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉਤੇ ਜਾਰੀ ਹਨ, ਜੋ ਕਿ ਅਗਾਮੀ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਪੂਰੇ ਕਰ ਲਏ ਜਾਣਗੇ ਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਆਉਣ ਵਾਲੇ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਰੱਤੀ ਭਰ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਐੱਸ.ਡੀ.ਓ. ਮੰਡੀ ਬੋਰਡ ਸਤਨਾਮ ਸਿੰਘ, ਮਾਰਕਿਟ ਕਮੇਟੀ ਚਨਾਰਥਲ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਪਿੰਡ ਦੇ ਸਰਪੰਚ ਹਰਿੰਦਰ ਸਿੰਘ ਮੂਲੇਪੁਰ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਤ ਸਿੰਘ ਸੇਖੂਪੁਰ, ਸਰਪੰਚ ਜਸਦੇਵ ਸਿੰਘ ਪੰਜੋਲੀ, ਸਰਪੰਚ ਗੁਰਧਿਆਨ ਸਿੰਘ ਪੰਜੋਲਾ, ਸਰਪੰਚ ਸੁਖਵਿੰਦਰ ਸਿੰਘ ਕਾਲਾ, ਸਰਪੰਚ ਰਾਜਿੰਦਰ ਸਿੰਘ ਬਿੱਟੂ, ਲੇਖਾਕਾਰ ਭੀਮ ਸਿੰਘ, ਹਰਵਿੰਦਰ ਸਿੰਘ ਲਟੌਰ, ਰਣਜੀਤ ਸਿੰਘ ਰਾਣਾ, ਕੇਸਰ ਸਿੰਘ, ਪ੍ਰਗਟ ਸਿੰਘ ਬੱਬੂ ਟਿਵਾਣਾ, ਵਿਜੇ ਕੁਮਾਰ, ਜਸਪਾਲ ਸ਼ਰਮਾ ਪੰਚ, ਹਰਪ੍ਰੀਤ ਸਿੰਘ ਪੰਚ, ਵੀਰ ਸਿੰਘ, ਲਖਵਿੰਦਰ ਸਿੰਘ ਰਾਏ, ਸਿਤਾਰ ਮੁਹੰਮਦ, ਪ੍ਰਧਾਨ ਬਲਦੀਪ ਸਿੰਘ, ਅਵਤਾਰ ਸਿੰਘ, ਤੇਜਿੰਦਰ ਕੁਮਾਰ ਤੇ ਹੋਰ ਪਤਵੰਤੇ ਹਾਜ਼ਰ ਸਨ।