ਜ਼ਿਲ੍ਹੇ ਦੇ ਮਗਨਰੇਗਾ ਵਰਕਰ ਅਤੇ ਰਜਿਸਟਰਡ ਕਾਮਿਆਂ ਨੂੰ ਸਸ਼ਕਤ ਕਰੇਗੀ “ ਮੇਰਾ ਕਾਮ, ਮੇਰਾ ਮਾਨ” ਸਕੀਮ : ਹਿਮਾਸ਼ੂ ਜੈਨ
ਜਲੰਧਰ, 23 ਅਗਸਤ 2021 : ਪੰਜਾਬ ਸਰਕਾਰ ਵੱਲੋਂ ਰਜਿਸਟਰ ਕਾਮਿਆਂ ਨੂੰ ਮੁਫ਼ਤ ਸਿਖਲਾਈ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸਕੀਮ “ ਮੇਰਾ ਕਾਮ, ਮੇਰਾ ਮਾਨ” ਅਧੀਨ ਰਜਿਸਟਰਡ ਕਾਮਿਆਂ ਨੂੰ ਮੁਫ਼ਤ ਇੰਡਸਟੀਰਿਅਲ ਟ੍ਰੇਨਿੰਗ ਦਿਵਾਉਣ ਦੇ ਨਾਲ 2500 ਪ੍ਰਤੀ ਮਹੀਨਾ ਪੂਰੇ ਇੱਕ ਸਾਲ ਲਈ ਦਿੱਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਯੋਜਨਾ “ ਮੇਰਾ ਕਾਮ, ਮੇਰਾ ਮਾਨ” ਸਕੀਮ ਜ਼ਿਲ੍ਹੇ ਦੇ ਮਗਨਰੇਗਾ ਵਰਕਰਾਂ ਅਤੇ ਰਜਿਸਟਰਡ ਕਮਿਆਂ ਨੂੰ ਸਸ਼ਕਤ ਕਰਨ ਦਾ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਰਜਿਸਟਰਡ ਮਗਨਰੇਗਾ ਵਰਕਰਾਂ ਅਤੇ ਕਾਮਿਆਂ ਨੂੰ ਮੁਫ਼ਤ ਸਕਿੱਲ ਟ੍ਰੇਨਿੰਗ ਦਿਵਾਈ ਜਾਵੇਗੀ ਅਤੇ ਨਾਲ ਇਨ੍ਹਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਪੂਰੇ ਇਕ ਸਾਲ ਲਈ ਦਿੱਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਫੋਨ ਰਾਹੀਂ ਸੰਪਰਕ ਕਰ ਕੇ ਉਨ੍ਹਾਂ ਨੂੰ ਇਸ ਸਕੀਮ ਦੀ ਪੂਰਨ ਤੌਰ ‘ਤੇ ਜਾਣਕਾਰੀ ਦਿੱਤੀ ਜਾ ਰਹੀ ਹੈ। ਚਾਹਵਾਨ ਮਗਨਰੇਗਾ ਵਰਕਰ ਅਤੇ ਲੇਬਰ ਕਾਮਿਆਂ ਨੂੰ ਜ਼ਿਲ੍ਹਾ ਜਲੰਧਰ ਵਿੱਚ ਚੱਲ ਰਹੇ ਸਕਿੱਲ ਕੋਰਸਾਂ ਵਿੱਚ ਦਾਖਲਾ ਕਰਵਾਇਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਲਾਭਪਾਤਰੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਅਤੇ ਜੋ ਰਜਿਟਰਡ ਲੇਬਰ ਕਾਰਡ ਹੋਲਡਰ ਹਨ, ਉਹ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੁਨਿਟ ਵਿੱਚ ਤਾਇਨਾਤ ਸੂਰਜ ਕਲੇਰ ਨਾਲ ਮੋਬਾਇਲ ਨੰਬਰ 98786-60673 ‘ਤੇ ਸੰਪਕਰ ਕਰ ਸਕਦੇ ਹਨ।