( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0002361168{main}( ).../index.php:0
20.0003361528require( '/home/timespunjab.com/public_html/wp-blog-header.php' ).../index.php:17
30.488517660504require_once( '/home/timespunjab.com/public_html/wp-includes/template-loader.php' ).../wp-blog-header.php:19
40.496117727608include( '/home/timespunjab.com/public_html/wp-content/themes/covernews/single.php' ).../template-loader.php:106
50.496117727608get_header( ).../single.php:10
60.507217747416locate_template( ).../general-template.php:48
70.507317747528load_template( ).../template.php:745
80.507417747944require_once( '/home/timespunjab.com/public_html/wp-content/themes/covernews/header.php' ).../template.php:810
90.706220997184do_action( ).../header.php:63
100.706220997560WP_Hook->do_action( ).../plugin.php:517
110.706220997560WP_Hook->apply_filters( ).../class-wp-hook.php:348
120.706220998312covernews_get_breadcrumb( ).../class-wp-hook.php:324
130.706520998432covernews_get_breadcrumb_trail( ).../template-functions.php:277
140.706820999560breadcrumb_trail( ).../template-functions.php:316
150.707821003256Breadcrumb_Trail->trail( ).../breadcrumbs.php:43
160.708321005648sprintf ( ).../breadcrumbs.php:253

1 ਤੋਂ 30 ਜੂਨ ਤੱਕ ਚਲਾਏ ਜਾ ਰਹੇ ਯੋਗਾ ਜਾਗਰੂਕਤਾ ਪ੍ਰੋਗਰਾਮ ‘ਚ 20 ਦੇਸ਼ਾਂ ਦੇ 9 ਹਜ਼ਾਰ ਤੋਂ ਵੱਧ ਲੋਕ ਲੈ ਰਹੇ ਨੇ ਹਿੱਸਾ

0

ਪਟਿਆਲਾ, 21 ਜੂਨ:

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਵੱਲੋਂ ਸੱਤਵੇਂ ਕੌਮਾਂਤਰੀ ਯੋਗਾ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਤਹਿਤ 1 ਤੋਂ 30 ਜੂਨ ਤੱਕ ਯੋਗਾ ਸਬੰਧੀ ਜਾਗਰੂਕਤਾ ਅਤੇ ਪ੍ਰੈਕਟਿਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ 15 ਤੋਂ 21 ਜੂਨ ਤੱਕ ਯੂਨੀਵਰਸਿਟੀ ਦੇ ਯੋਗਾ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਆਨ ਲਾਈਨ ਕਲਾਸਾਂ ਲਗਾਈਆਂ ਗਈਆਂ ਹਨ।

ਉਪ ਕੁਲਪਤੀ ਲੈਫ. ਜਨਰਲ (ਸੇਵਾ ਮੁਕਤ) ਜੇ. ਐਸ. ਚੀਮਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਕੌਮਾਂਤਰੀ ਯੋਗਾ ਦਿਵਸ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਆਨ ਲਾਈਨ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ‘ਚ ਯੋਗਾ ਨਾਲ ਸਬੰਧੀ  ਦੋ ਕੋਰਸ ਚੱਲ ਰਹੇ ਹਨ ਜਿਸ ‘ਚ ਐਮ.ਐਸ.ਸੀ. ਯੋਗਾ (ਦੋ ਸਾਲਾ ਕੋਰਸ) ਅਤੇ ਪੋਸਟ ਗਰੈਜੂਏਸ਼ਨ ਡਿਪਲੋਮਾ ਇੰਨ ਯੋਗਾ (ਇੱਕ ਸਾਲਾ ਕੋਰਸ) ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਵਰੈਸਟ ਯੋਗਾ ਇੰਸਟੀਚਿਊਟ ਨਾਲ ਮਿਲਕੇ 1 ਜੂਨ ਤੋਂ 30 ਜੂਨ ਤੱਕ ਯੋਗਾ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਯੋਗਾ ਕਰਨ ਸਬੰਧੀ ਵਰਚੂਅਲ ਤਰੀਕੇ ਨਾਲ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਸ ‘ਚ 20 ਦੇਸ਼ਾਂ ਦੇ 9 ਹਜ਼ਾਰ ਦੇ ਕਰੀਬ ਲੋਕ ਹਿੱਸਾ ਲੈ ਰਹੇ ਹਨ ਅਤੇ ਲੋਕਾਂ ਵੱਲੋਂ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਵੀ ਦਿੱਤਾ ਜਾ ਰਿਹਾ ਹੈ।

ਸ੍ਰੀ ਚੀਮਾ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਵੱਲੋਂ ਵੀ ਯੋਗਾ ਕੋਰਸ ਦੇ ਵਿਦਿਆਰਥੀਆਂ ਲਈ 15 ਤੋਂ 21 ਜੂਨ ਤੱਕ ਸਪੈਸ਼ਲ ਆਨ ਲਾਈਨ ਯੋਗਾ ਪ੍ਰੋਗਰਾਮ ਕਰਵਾਇਆ ਗਿਆ ਹੈ ਜਿਸ ਦਾ ਅੱਜ ਸੱਤਵੇਂ ਕੌਮਾਂਤਰੀ ਯੋਗਾ ਦਿਵਸ ਮੌਕੇ ਸਮਾਪਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਹਫ਼ਤਾ ਭਰ ਚਲੀਆ ਕਲਾਸਾਂ ‘ਚ ਵਿਦਿਆਰਥੀਆਂ ਨੂੰ ਬੇਸਿਕ ਤੋਂ ਐਡਵਾਂਸ ਯੋਗਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਅਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਰਾਹੀਂ ਇਸ ਪ੍ਰੋਗਰਾਮ ‘ਚ ਡਿਫੈਂਸ, ਕੇਂਦਰੀ ਵਿਦਿਆਲੇ ਦੇ ਵਿਦਿਆਰਥੀ ਅਤੇ ਕੇਂਦਰੀ ਜੇਲ ਪਟਿਆਲਾ ਤੋਂ ਵੀ ਨੁਮਾਇੰਦੇ ਸ਼ਾਮਲ ਹੁੰਦੇ ਰਹੇ ਹਨ।

About The Author

Leave a Reply

Your email address will not be published. Required fields are marked *

error: Content is protected !!